ਨਾਭਾ ਸ਼ਹਿਰ ''ਚ ਕਾਂਗਰਸ ਨੂੰ ਝਟਕਾ, 10 ਟਕਸਾਲੀ ਪਰਿਵਾਰ ''ਆਪ'' ''ਚ ਸ਼ਾਮਲ

8/12/2020 4:47:49 PM

ਨਾਭਾ (ਜੈਨ) : ਅੱਜ ਰਿਆਸਤੀ ਸ਼ਹਿਰ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ 10 ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ 'ਝਾੜੂ' ਫੜ ਲਿਆ। ਇਨ੍ਹਾਂ 'ਚ ਲਗਾਤਾਰ 50 ਸਾਲ ਕਾਂਗਰਸ ਦੀ ਸੇਵਾ ਕਰਨ ਵਾਲੇ ਰਤਨ ਲਾਲ ਠੇਕੇਦਾਰ ਦਾ ਸਪੁੱਤਰ ਰਾਕੇਸ਼ ਗੋਇਲ ਉਰਫ ਪੱਪੂ ਠੇਕੇਦਾਰ, ਪ੍ਰਾਚੀਨ ਸ਼੍ਰੀ ਇਕਾਦਸ਼ੀਗਿਰ ਮੰਦਰ ਕਮੇਟੀ ਦੇ 8 ਸਾਲ ਲਗਾਤਾਰ ਪ੍ਰਧਾਨ ਰਹੇ ਰਾਜ ਕੁਮਾਰ ਰਾਜੂ, ਮੈਡਮ ਸੋਨੀਆ, ਮਨੋਜ ਬੱਤਾ, ਸੁਰਿੰਦਰ ਕੁਮਾਰ, ਗੌਰਵ ਵਰਮਾ, ਵਰੁਣ ਬੱਤਾ, ਵਿਜੇ ਕੁਮਾਰ ਤੇ ਚਾਂਦਨੀ ਸ਼ਾਮਲ ਹਨ।

ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਸ਼ਹਿਰ ਦੇ ਸਮੂਹ 23 ਵਾਰਡਾਂ 'ਚ ਨਗਰ ਕੌਂਸਲ ਚੋਣਾਂ ਲਈ ਚੰਗੀ ਸਾਖ ਵਾਲੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਬਾਅਦ 6 ਸਾਬਕਾ ਕੌਂਸਲਰ 'ਆਪ' 'ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਮੈਡਮ ਰੀਤੂ ਗਰਗ ਤੇ ਜਗਜੀਤ ਕੌਰ ਜਾਵੇਦਾ ਵੀ ਹਾਜ਼ਰ ਸਨ, ਜੋ ਮਹਿਲਾ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਈਆਂ ਹਨ। ਮੈਡਮ ਸੋਨੀਆ ਰਾਣੀ ਨੇ ਦੇਵਮਾਨ ਨੂੰ ਯਕੀਨ ਦਵਾਇਆ ਕਿ ਅਸੀਂ ਘਰ-ਘਰ ਜਾ ਕੇ ਆਮ ਆਦਮ ੀ ਪਾਰਟੀ ਦਾ ਪ੍ਰਚਾਰ ਕਰਾਂਗੇ ਅਤੇ ਕਾਂਗਰਸ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ।


Gurminder Singh

Content Editor Gurminder Singh