ਕਾਂਗਰਸ ਦੇ ਛੇ ਮਹੀਨੇ ਪੂਰੇ, ਸੁਖਬੀਰ ਨੇ ਖੋਲ੍ਹੀ ਦਾਅਵਿਆਂ ਦੀ ਪੋਲ

Friday, Sep 08, 2017 - 07:29 PM (IST)

ਕਾਂਗਰਸ ਦੇ ਛੇ ਮਹੀਨੇ ਪੂਰੇ, ਸੁਖਬੀਰ ਨੇ ਖੋਲ੍ਹੀ ਦਾਅਵਿਆਂ ਦੀ ਪੋਲ

ਚੰਡੀਗੜ੍ਹ : ਸੂਬੇ 'ਚ ਛੇ ਮਹੀਨਿਆਂ ਦਾ ਕਾਰਜਕਾਲ ਹੋਣ 'ਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਜਿੰਨੇ ਵਾਅਦੇ ਕਾਂਗਰਸ ਵਲੋਂ ਕੀਤੇ ਗਏ ਸਨ, ਉਨੇ ਪੂਰੇ ਨਹੀਂ ਕੀਤੇ ਗਏ। ਸੁਖਬੀਰ ਨੇ ਕਿਹਾ ਕਿ ਕਾਂਗਰਸ ਆਪਣੇ ਕਿਸਾਨ ਕਰਜ਼ਾ ਮੁਆਫੀ ਵਾਲੇ ਵਾਅਦੇ 'ਤੇ ਵੀ ਖਰੀ ਨਹੀਂ ਉਤਰੀ।
ਸੁਖਬੀਰ ਨੇ ਕਿਹਾ ਕਿ ਹੁਣ ਕਾਂਗਰਸ ਕੇਂਦਰ ਸਰਕਾਰ 'ਤੇ ਗੱਲ ਸੁੱਟ ਰਹੀ ਹੈ ਜਦਕਿ ਮਹਾਰਾਸ਼ਟਰ ਸਰਕਾਰ ਅਤੇ ਯੂ. ਪੀ. ਸਰਕਾਰ ਨੇ ਕੇਂਦਰ ਦੀ ਸਹਾਇਤਾ ਤੋਂ ਬਿਨਾਂ ਆਪਣੇ ਪੱਧਰ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਕਾਂਗਰਸ ਆਪਣੇ ਪੱਧਰ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰ ਸਕਦੀ ਤਾਂ ਪਹਿਲਾਂ ਇਹ ਵਾਅਦੇ ਕੀਤੇ ਕਿਉਂ ਗਏ ਸਨ।


Related News