ਬੀਬੀ ਭੱਟੀ ਨੇ ਬੋਹਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

11/01/2017 8:06:24 PM

ਬੋਹਾ (ਮਨਜੀਤ) : ਲੋਕ ਸਮੱਸਿਆਵਾਂ ਸੁਣਨ ਲਈ ਮਾਰਕੀਟ ਕਮੇਟੀ ਬੋਹਾ ਵਿਖੇ ਵਿਸ਼ੇਸ਼ ਤੌਰ 'ਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਜਿੱਥੇ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਹੀ ਖੇਤਰ ਦੇ ਮੋਹਤਬਰ ਵਿਅਕਤੀਆਂ ਨਾਲ ਪਿੰਡਾਂ ਅਤੇ ਬੋਹਾ ਦੇ ਵਿਕਾਸ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮ 'ਤੇ ਚਰਚਾ ਕੀਤੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਦੋਦੜਾ, ਕੇ.ਸੀ ਬਾਵਾ ਬੱਛੋਆਣਾ ਵਲੋਂ ਬੋਹਾ, ਬੁਢਲਾਡਾ ਦੇ ਟੋਭਿਆਂ ਦੇ ਮਸਲੇ ਬਾਖੂਬੀ ਢੰਗ ਨਾਲ ਬੀਬੀ ਭੱਟੀ ਦੇ ਦਰਬਾਰ ਵਿਚ ਉਠਾਏ। ਜਿਸ 'ਤੇ ਤੁਰੰਤ ਗੌਰ ਕਰਦਿਆਂ ਬੀਬੀ ਭੱਟੀ ਨੇ ਟੋਭੇ ਵਾਲੇ ਸਥਾਨ ਪਹੁੰਚੇ ਅਤੇ ਜਾਇਜ਼ਾ ਲਿਆ।
ਇਸ ਦੌਰਾਨ ਲੋਕਾਂ ਨੇ ਟੋਭੇ ਦੀ ਸਫਾਈ ਦੀ ਮੰਗ ਉਠਾਈ ਅਤੇ ਨਜਾਇਜ਼ ਕਬਜੇ ਦੂਰ ਕਰਨ ਦੀ ਮੰਗ ਕੀਤੀ ਤਾਂ ਬੀਬੀ ਭੱਟੀ ਨੇ ਵਿਸ਼ਵਾਸ਼ ਦਿਵਾਉਂਦੇ ਕਿਹਾ ਕਿ ਉਹ ਬੋਹਾ ਹਲਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਪ੍ਰਦੀਪ ਬਿੱਟੂ, ਨਵੀਨ ਕਾਲਾ, ਕਰਨੈਲ ਸਿੰਘ ਖਾਲਸਾ, ਲਵਪ੍ਰੀਤ ਲਵਲੀ, ਹਰਪ੍ਰੀਤ ਪਿਆਰੀ, ਅਮਰਿੰਦਰ ਸਿੰਘ ਬੱਟੂ, ਕੁਲਦੀਪ ਭੀਮੜਾ, ਭੂਰਾ ਸਿੰਘ, ਵਿਜੇ ਕੁਮਾਰ, ਅਮਰਿੰਦਰ ਸਿੰਘ ਚਹਿਲ ਵੀ ਹਾਜ਼ਰ ਸਨ।


Related News