ਹਰ ਵਰਗ ਦੇ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ - ਸਿਮਰਤ ਸੁੱਗਾ

Thursday, Feb 01, 2018 - 11:18 AM (IST)

ਹਰ ਵਰਗ ਦੇ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ - ਸਿਮਰਤ ਸੁੱਗਾ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਰਹੀ ਹੈ ਤੇ ਅੱਜ ਹਰ ਵਰਗ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਿਮਰਤਪਾਲ ਸਿੰਘ ਸੁੱਗਾ ਨੇ ਹਲਕਾ ਖੇਮਕਰਨ ਦੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਯੋਗ ਅਗਵਾਈ 'ਚ ਲੋੜਵੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮੁਫਤ ਦੇਣ ਲਈ ਫਾਰਮ ਭਰਨ ਮੌਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫੀ ਦਾ ਵਾਅਦਾ ਜਿਸ ਨੂੰ ਵਿਰੋਧੀਆ ਵੱਲੋਂ ਕਦੇ ਨਾ ਪੂਰਾ ਹੋਣ ਵਾਲਾ ਵਾਅਦਾ ਕਿਹਾ ਜਾ ਰਿਹਾ ਸੀ। ਉਸ ਨੂੰ ਪੂਰਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਜੋ ਕਹਿੰਦੇ ਨੇ ਉਸ ਨੂੰ ਪੂਰਾ ਕਰ ਵਿਖਾਉਦੇ ਹਨ। ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਹੋਣ ਨਾਲ ਛੋਟੇ ਜ਼ਿਮੀਦਾਰਾਂ ਨੂੰ ਵਿਸ਼ਵਾਸ ਬੱਝਾ ਹੈ ਕਿ ਕੇਵਲ ਕਾਂਗਰਸ ਸਰਕਾਰ ਹੀ ਔਖੇ ਵੇਲੇ ਉਨ੍ਹਾਂ ਦੀ ਬਾਂਹ ਫੜ ਸਕਦੀ ਹੈ। ਸਿਮਰਤਪਾਲ ਸਿੰਘ ਸੁੱਗਾ ਨੇ ਕਿਹਾ ਕਿ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਹਲਕੇ ਅੰਦਰ ਜਿਸ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਉਸ ਤੋਂ ਸਾਫ ਜਾਹਰ ਹੈ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਇੱਕ ਦਿਨ ਹਲਕਾ ਖੇਮਕਰਨ ਨੂੰ ਵਿਕਾਸ ਪੱਖੋ ਪੰਜਾਬ 'ਚ ਮੋਹਰੀ ਲਾਈਨ 'ਚ ਖੜਾ ਕਰ ਦੇਣਗੇ। ਇਸ ਮੌਕੇ ਸੁਖਵਿੰਦਰ ਸਿੰਘ ਮੈਬਰ, ਸਵਰਨ ਸਿੰਘ ਸ਼ਰਮਾ, ਲਾਭ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ ।


Related News