ਮੇਰੇ ਲਈ ਸਾਰੇ ਵਿਧਾਇਕ ਇਕ ਬਰਾਬਰ : ਅਜਾਇਬ ਸਿੰਘ ਭੱਟੀ
Monday, Jun 19, 2017 - 01:55 PM (IST)
ਤਲਵੰਡੀ ਸਾਬੋ : ਕਾਂਗਰਸ ਸਰਕਾਰ ਬਜਟ ਸੈਸ਼ਨ 'ਚ ਲੋਕਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਕਰੇਗੀ। ਇਹ ਭਰੋਸਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਦਿੱਤਾ ਹੈ। ਅਜਾਇਬ ਸਿੰਘ ਭੱਟੀ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਤਲਵੰਡੀ ਸਾਬੋ 'ਚ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹੋਏ ਸਨ। ਡਿਪਟੀ ਸਪੀਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਜ਼ਰ 'ਚ ਸਾਰੇ ਵਿਧਾਇਕ ਇਕ ਬਰਾਬਰ ਹਨ ਅਤੇ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਸਭ ਨਾਲ ਇਕੋ ਜਿਹਾ ਵਤੀਰਾ ਕਰਨਗੇ।
ਅਜਾਇਬ ਸਿੰਘ ਭੱਟੀ ਦੇ ਨਾਲ ਇਸ ਮੌਕੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ। ਡਿਪਟੀ ਸਪੀਕਰ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਕਾਂਗਰਸ ਵਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
