ਕਾਂਗਰਸ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਰਾਹੁਲ ਗਾਂਧੀ ਦੇ ਰੋਡ ਸ਼ੋਅ ਦਾ ਰੂਟ ਪਲਾਨ ਜਾਰੀ
Wednesday, Sep 30, 2020 - 05:48 PM (IST)
ਚੰਡੀਗੜ੍ਹ: ਪੰਜਾਬ ਕਾਂਗਰਸ ਵਲੋਂ 2 ਅਕਤੂਬਰ ਤੋਂ 4 ਅਕਤੂਬਰ ਤੱਕ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਰੋਡ ਸ਼ੋਅ 'ਚ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ। ਇਹ ਰੋਡ ਸ਼ੋਅ ਹੇਠ ਲਿਖੇ ਵੇਰਵੇ ਅਨੁਸਾਰ ਕੀਤਾ ਜਾਵੇਗਾ...
1. 2 ਅਕਤਬੂਰ ਨੂੰ ਰੋਡ ਸ਼ੋਅ ਦੀ ਸ਼ੁਰੂਆਤ ਜਨਤਕ ਬੈਠਕ ਤੋਂ ਬਾਅਦ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਮੋਗਾ ਤੋਂ ਹੋਵੇਗੀ ਅਤੇ ਰਾਏਕੋਟ, ਲੁਧਿਆਣਾ ਵਿਖੇ ਫਿਰ ਜਨਤਕ ਬੈਠਕ ਤੋਂ ਬਾਅਦ ਸਮਾਪਤੀ ਹੋਵੇਗੀ।
2. 3 ਅਕਤੂਬਰ ਨੂੰ ਰੋਡ ਸ਼ੋਅ ਦੀ ਸ਼ੁਰੂਆਤ ਜਨਤਕ ਬੈਠਕ ਤੋਂ ਮਗਰੋਂ ਧੂਰੀ, ਸੰਗਰੂਰ ਤੋਂ ਹੋਵੇਗੀ ਅਤੇ ਸਮਾਣਾ ਮੰਡੀ ਪਟਿਆਲਾ ਵਿਖੇ ਇਕ ਹੋਰ ਜਨਤਕ ਬੈਠਕ ਨਾਲ ਸਮਾਪਤੀ ਹੋਵੇਗੀ।
3. 4 ਅਕਤਬੂਰ ਨੂੰ ਸ਼ੋਅ ਦੀ ਸ਼ੁਰੂਆਤ ਦੇਵੀਗੜ੍ਹ, ਪਟਿਆਲਾ ਤੋਂ ਜਨਤਕ ਬੈਠਕ ਨਾਲ ਹੋਵੇਗੀ ਅਤੇ ਜਨਤਕ ਬੈਠਕ ਬਾਅਦ ਹੀ ਹਰਿਆਣਾ ਦੀ ਸਰਹੱਦ 'ਤੇ ਸਮਾਪਤੀ ਹੋਵੇਗੀ।
ਹਰਿਆਣਾ ਦੀ ਸਰਹੱਦ ਤੋਂ ਇਹ ਰੋਡ ਸ਼ੋਅ ਹਰਿਆਣਾ ਕਾਂਗਰਸ ਵਲੋਂ ਜਾਰੀ ਰਹੇਗਾ ਅਤੇ ਦਿੱਲੀ ਵਿਖੇ ਸਮਾਪਤ ਹੋਵੇਗਾ। ਰੋਡ ਸ਼ੋਅ 'ਚ ਅਗਵਾਈ ਕਰਨ/ਹਿੱਸਾ ਲੈਣ ਵਾਲੇ ਪ੍ਰਮੁੱਖ ਆਗੂਆਂ 'ਚ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ,ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਅਤੇ ਸੁਨੀਲ ਜਾਖੜ ਪ੍ਰਧਾਨ ਪ੍ਰਦੇਸ਼ ਕਾਂਗਰਸ ਸ਼ਾਮਲ ਹੋਣਗੇ।