ਰਸਤੇ ਨੂੰ ਲੈ ਕੇ ਝਗਡ਼ਾ, ਪਰਿਵਾਰ ਦੇ 3 ਮੈਂਬਰ ਜ਼ਖਮੀ
Tuesday, Jun 12, 2018 - 01:13 AM (IST)

ਬਟਾਲਾ, (ਬੇਰੀ)- ਪਿੰਡ ਧਾਰੀਵਾਲ ਸੋਹੀਆਂ ’ਚ ਸ਼ਰੀਕੇ ਵਿਚ ਰਸਤੇ ਨੂੰ ਲੈ ਕੇ ਹੋਏ ਝਗਡ਼ੇ ’ਚ ਇਕ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਹਨ। ®ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਮਨਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਸਾਡਾ ਸ਼ਰੀਕੇ ’ਚ ਲਗਦੇ ਚਾਚਾ ਨਾਲ ਰਾਸਤੇ ਨੂੰ ਲੈ ਕੇ ਝਗਡ਼ਾ ਚਲਦਾ ਆ ਰਿਹਾ ਹੈ ਅਤੇ ਇਸੇ ਕਾਰਨ ਬੀਤੀ ਰਾਤ 11 ਵਜੇ ਦੇ ਕਰੀਬ ਉਕਤ ਲੋਕ ਆਪਣੇ ਨਾਲ 5-6 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ, ਜਿਸਦੇ ਚਲਦਿਆਂ ਸੰਬੰਧਤ ਲੋਕਾਂ ਨੇ ਮੈਨੂੰ, ਮੇਰੇ ਪਿਤਾ ਦਲਬੀਰ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਉਪਰੰਤ ਸਾਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।