ਪਟਿਆਲਾ ਜ਼ਿਲੇ ’ਚ 30 ਹੋਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
Thursday, Jul 16, 2020 - 09:14 PM (IST)
ਪਟਿਆਲਾ,(ਪਰਮੀਤ)- ਜ਼ਿਲੇ ’ਚ 30 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 745 ਰਿਪੋਰਟਾਂ ’ਚੋਂ 30 ਕੇਸ ਪਾਜ਼ੇਟਿਵ ਪਾਏ ਗਏ ਹਨ। ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 779 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਅੱਜ ਜ਼ਿਲੇ ਦੇ 20 ਕੋਵਿਡ ਮਰੀਜ਼ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਕਰ ਕੇ ਠੀਕ ਹੋ ਗਏ ਹਨ। ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 348 ਹੋ ਗਈ ਹੈ। ਪਾਜ਼ੇਟਿਵ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 15 ਪਟਿਆਲਾ ਸ਼ਹਿਰ, 1 ਨਾਭਾ, 3 ਰਾਜਪੁਰਾ, 6 ਸਮਾਣਾ ਅਤੇ 5 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 12 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੈਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 2 ਬਾਹਰੀ ਰਾਜਾਂ ਤੋਂ ਆਉਣ, 16 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਮਨਸਾਹੀਆਂ ਕਾਲੋਨੀ ਤੋਂ 2, ਮਿਰਚ ਮੰਡੀ, ਗਲੀ ਨੰਬਰ 10 ਤ੍ਰਿਪਡ਼ੀ, ਢਿੱਲੋਂ ਮਾਰਗ, ਐੱਸ. ਐੱਸ. ਟੀ. ਨਗਰ, ਵਿਜੇ ਨਗਰ ਟਾਉਨ, ਅਰਬਨ ਅਸਟੇਟ ਫੇਜ਼-2, ਲਾਹੌਰੀ ਗੇਟ, ਅਨੰਦ ਨਗਰ, ਬਿਸ਼ਨ ਨਗਰ, ਕੇਸਰ ਬਾਗ, ਏਅਰ ਏਵੀਨਿਊ ਕਾਲੋਨੀ, ਫਰੈਂਡਜ਼ ਇਨਕਲੇਵ ਅਤੇ ਕਰਤਾਰ ਕਾਲੋਨੀ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ।
ਰਾਜਪੁਰਾ ਦੇ ਪੁਰਾਣਾ ਕਿੱਲਾ, ਦਸ਼ਮੇਸ਼ ਕਾਲੋਨੀ, ਗੁਰੂ ਨਾਨਕ ਨਗਰ ’ਚੋਂ 1-1, ਸਮਾਣਾ ਦੇ ਮਾਛੀ ਹਾਤਾ ਏਰੀਏ ’ਚੋਂ 4, ਇੰਦਰਾ ਪੂਰੀ ਅਤੇ ਮੋਤੀਆਂ ਬਜ਼ਾਰ ਏਰੀਏ ’ਚੋਂ 1-1, ਨਾਭਾ ਦੇ ਦਸ਼ਮੇਸ਼ ਕਾਲੋਨੀ ਬੋਡ਼ਾ ਗੇਟ ਤੋਂ ਇਕ ਅਤੇ ਵੱਖ-ਵੱਖ ਪਿੰਡਾਂ ਤੋਂ 5 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਮਰੀਜ਼ਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਟਰੇਸਿੰਗ ਕੀਤੀ ਜਾ ਰਹੀ ਹੈ। ਕੰਟੋਨਮੈਂਟ ਏਰੀਏ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਅਤੇ ਸਾਵਧਾਨੀਆਂ ਅਪਨਾਉਣ ਕਾਰਨ ਹੁਣ ਕੰਟੋਨਮੈਂਟ ਏਰੀਏ ’ਚੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ, ਜੋ ਬਿਮਾਰੀ ਦੇ ਫੈਲਾਅ ਨੂੰ ਰੋਕਣ ’ਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਧੀਰੂ ਕੀ ਮਾਜਰੀ ਅਤੇ ਅਨੰਦ ਨਗਰ ਵਿਖੇ ਲਾਇਆ ਕੰਟੋਨਮੈਂਟ ਜ਼ੋਨ ਅੱਜ ਰਾਤ ਨੂੰ ਹਟਾ ਦਿੱਤਾ ਜਾਵੇਗਾ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 904 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਇਨ੍ਹਾਂ ’ਚੋਂ ਪਾਜ਼ੇਟਿਵ ਆਏ ਵਿਅਕਤੀਆਂ ਦੇ ਨੇਡ਼ਲੇ ਜਿਨ੍ਹਾਂ ’ਚੋਂ ਪਾਜ਼ੇਟਿਵ ਆਏ ਵਿਅਕਤੀਆਂ ਦੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ. ਬੀ. ਮਰੀਜ਼, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ, ਮੁਲਾਜ਼ਮਾਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।