ਜਲੰਧਰ ਦੇ ਪ੍ਰਤਾਪ ਬਾਗ ਨੇੜੇ ਪਾਰਕ ਦੀ ਹਾਲਤ ਖਰਾਬ, ਲੋਕਾਂ ਦੀ ਜਾਨ ਨੂੰ ਖਤਰਾ
Saturday, Nov 01, 2025 - 10:23 PM (IST)
ਜਲੰਧਰ (ਪੰਕਜ, ਕੁੰਦਨ) - ਜਲੰਧਰ ਸ਼ਹਿਰ ਦੇ ਪ੍ਰਤਾਪ ਬਾਗ ਦੇ ਨੇੜੇ ਬਣੇ ਇੱਕ ਪਾਰਕ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਪਾਰਕ ਦੀ ਬਾਹਰੀ ਚਾਰਦੀਵਾਰੀ ਅਤੇ ਲੋਹੇ ਦੀ ਗ੍ਰਿਲ ਟੁੱਟਣ ਕੰਢੇ ਹੈ, ਜਿਸ ਨਾਲ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਬਣੀ ਹੋਈ ਹੈ।
ਇਹ ਪਾਰਕ ਸਵੇਰੇ ਤੇ ਸ਼ਾਮ ਨੂੰ ਆਸ-ਪਾਸ ਦੇ ਕਈ ਨਿਵਾਸੀਆਂ ਲਈ ਸੈਰ ਦਾ ਕੇਂਦਰ ਹੈ। ਲੋਕ ਇੱਥੇ ਸੈਰ ਕਰਨ ਲਈ ਆਉਂਦੇ ਹਨ, ਪਰ ਖਰਾਬ ਹੋ ਚੁੱਕੀ ਚਾਰਦੀਵਾਰੀ ਦੇ ਕਾਰਨ ਹੁਣ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਬਣ ਗਿਆ ਹੈ। ਸਥਾਨਕ ਰਹਿਸ਼ੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਦੀਵਾਰ ਕਿਸੇ 'ਤੇ ਡਿੱਗ ਗਈ, ਤਾਂ ਕੋਈ ਗੰਭੀਰ ਹਾਦਸਾ ਵੀ ਹੋ ਸਕਦਾ ਹੈ।
ਲੋਕਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਪਾਰਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਹ ਬਿਨਾਂ ਕਿਸੇ ਡਰ ਦੇ ਸੈਰ ਕਰ ਸਕਣ।
