ਹਨ੍ਹੇਰੀ-ਤੂਫ਼ਾਨ ਨੇ ਬਿਜਲੀ ਵਿਭਾਗ ਦੇ ਨੱਕ 'ਚ ਕੀਤਾ ਦਮ, 5200 ਤੋਂ ਪਾਰ ਹੋਇਆ ਸ਼ਿਕਾਇਤਾਂ ਦਾ ਅੰਕੜਾ
Tuesday, Jun 04, 2024 - 03:18 AM (IST)
ਜਲੰਧਰ (ਪੁਨੀਤ)– ਬੀਤੀ ਰਾਤ ਆਈ ਹਨੇਰੀ-ਤੂਫਾਨ ਅਤੇ ਤੇਜ਼ ਹਵਾਵਾਂ ਨੇ ਮਹਾਨਗਰ ਵਿਚ ਕਹਿਰ ਵਰ੍ਹਾਉਣ ਦਾ ਕੰਮ ਕੀਤਾ, ਜਿਸ ਕਾਰਨ ਬਿਜਲੀ ਦੀ ਖ਼ਰਾਬੀ ਦੀਆਂ 5200 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਕਾਰਨ ਵੱਖ-ਵੱਖ ਇਲਾਕਿਆਂ ਵਿਚ ‘ਬਲੈਕ ਆਊਟ’ ਹੋਣ ਕਾਰਨ ਪਾਵਰਕਾਮ ਦੇ ਸਟਾਫ ਨੂੰ ਫਾਲਟ ਲੱਭਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਦੂਜੇ ਪਾਸੇ ਬਿਜਲੀ ਗੁੱਲ ਰਹਿਣ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਥੇ ਹੀ ਦੇਰ ਰਾਤ ਤਕ ਜਾਰੀ ਰਹੀਆਂ ਤੇਜ਼ ਹਵਾਵਾਂ ਕਾਰਨ ਬਿਜਲੀ ਦੀ ਖਰਾਬੀ ਦੇ ਮਸਲੇ ਵਧਦੇ ਜਾ ਰਹੇ ਸਨ। ਖ਼ਬਰ ਲਿਖਣ ਤਕ ਨਾਰਥ ਜ਼ੋਨ ਅਧੀਨ 5200 ਤੋਂ ਵੱਧ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਅਤੇ ਵੱਖ-ਵੱਖ ਇਲਾਕਿਆਂ ਵਿਚ ਬੱਤੀ ਗੁੱਲ ਹੋਣ ਕਾਰਨ ‘ਬਲੈਕ ਆਊਟ’ ਦੀ ਸਥਿਤੀ ਬਣੀ ਹੋਈ ਸੀ।
ਇਹ ਵੀ ਪੜ੍ਹੋ- ਚੰਨੀ, ਰਿੰਕੂ ਜਾਂ ਕੋਈ ਹੋਰ! ਆਖ਼ਿਰ ਕਿਸ ਨੂੰ MP ਵਜੋਂ ਦੇਖਣਾ ਚਾਹੁੰਦੀ ਹੈ ਜਲੰਧਰ ਦੀ ਜਨਤਾ ? ਦੇਖੋ Excl. Exit Poll
ਟਰਾਂਸਫਾਰਮਰ ਟ੍ਰਿਪ ਹੋਣ ਅਤੇ ਹੋਰਨਾਂ ਫਾਲਟਾਂ ਕਾਰਨ ਕਈ ਇਲਾਕਿਆਂ ਵਿਚ ਘੰਟਿਆਂਬੱਧੀ ਬਿਜਲੀ ਬੰਦ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਾਂ ਘੱਟ ਹੁੰਦੀਆਂ ਹਨ ਪਰ ਫੋਨ ਜ਼ਿਆਦਾ ਆ ਜਾਂਦੇ ਹਨ। ਕਿਸੇ ਇਲਾਕੇ ਵਿਚ ਕੋਈ ਫਾਲਟ ਪੈਂਦਾ ਹੈ ਤਾਂ ਉਥੋਂ ਸੈਂਕੜੇ ਖਪਤਕਾਰ ਸ਼ਿਕਾਇਤਾਂ ਦਰਜ ਕਰਵਾ ਦਿੰਦੇ ਹਨ ਅਤੇ ਜਿਵੇਂ ਹੀ ਫਾਲਟ ਠੀਕ ਹੁੰਦਾ ਹੈ ਤਾਂ ਇਕ ਹੀ ਝਟਕੇ ਵਿਚ ਸੈਂਕੜੇ ਸ਼ਿਕਾਇਤਾਂ ਦਾ ਨਿਪਟਾਰਾ ਹੋ ਜਾਂਦਾ ਹੈ। ਜਲੰਧਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਮਾਡਲ ਟਾਊਨ ਤੇ ਵੈਸਟ ਡਵੀਜ਼ਨ ਵਿਚ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿਉਂਕਿ ਇਨ੍ਹਾਂ 2 ਇਲਾਕਿਆਂ ਵਿਚ ਸਭ ਤੋਂ ਵੱਧ ਘਰੇਲੂ ਖਪਤਕਾਰ ਹਨ।
ਇਹ ਵੀ ਪੜ੍ਹੋ- ਤੇਜ਼ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਝੁਲਸਾ ਦੇਣ ਵਾਲੀ ਗਰਮੀ ਤੋਂ ਦਿਵਾਈ ਥੋੜ੍ਹੀ ਰਾਹਤ, ਫਸਲਾਂ 'ਚ ਵੀ ਪਈ ਨਵੀਂ ਜਾਨ
ਪਿਛਲੇ ਕੁਝ ਹਫਤਿਆਂ ਤੋਂ ਏ.ਸੀ. ਦੀ ਵਰਤੋਂ ਬੇਹੱਦ ਵਧੀ ਹੈ, ਜਿਸ ਕਾਰਨ ਟਰਾਂਸਫਾਰਮਰਾਂ ’ਤੇ ਲੋਡ ਕਾਰਨ ਫਾਲਟ ਵਧ ਰਹੇ ਹਨ। ਇਸੇ ਕਾਰਨ ਸ਼ਿਕਾਇਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਬਿਜਲੀ ਕਰਮਚਾਰੀਆਂ ਨੂੰ ਉਸ ਨੂੰ ਠੀਕ ਕਰਨ ਵਿਚ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹਾ ਅਨੁਮਾਨ ਹੈ ਕਿ 1-2 ਦਿਨਾਂ ਵਿਚ ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਬਿਜਲੀ ਦੀ ਖ਼ਪਤ ਵਿਚ ਕੁਝ ਕਮੀ ਆਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e