ਸੈਪ ਸਿਸਟਮ ‘ਅਪ ਟੂ ਡੇਟ’ ਨਾ ਹੋਣ ਕਾਰਣ ਗਲਤ ਬਿਜਲੀ ਬਿੱਲਾਂ ਦੀਆਂ ਕੰਟਰੋਲ ਰੂਮ ਵਿਚ ਹੋ ਰਹੀਆਂ ਸ਼ਿਕਾਇਤਾਂ

Thursday, Aug 20, 2020 - 06:22 PM (IST)

ਜਲੰਧਰ (ਪੁਨੀਤ) – ਪਾਵਰ ਨਿਗਮ ਦਾ ਸੈਪ ਸਿਸਟਮ ‘ਅਪ ਟੂ ਡੇਟ’ ਨਹੀਂ ਹੈ, ਜਿਸ ਕਾਰਣ ਬਿਜਲੀ ਦੇ ਗਲਤ ਬਿੱਲ ਬਣਨ ਕਰ ਕੇ ਉਪਭੋਗਤਾਵਾਂ ਨੂੰ ਕਾਫੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਕਈ ਉਪਭੋਗਤਾਵਾਂ ਵਲੋਂ ਗਲਤ ਬਿੱਲਾਂ ਸਬੰਧੀ ਪਾਵਰ ਨਿਗਮ ਦੇ ਕੰਟਰੋਲ ਰੂਮ 1912 ਅਤੇ ਹੋਰ ਨੰਬਰਾਂ ’ਤੇ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਹੋ ਸਕੇ। ਿਬੱਲ ਠੀਕ ਕਰਵਾਉਣ ਲਈ ਉਪਭੋਗਤਾਵਾਂ ਨੂੰ ਸਬੰਧਤ ਸਬ-ਡਵੀਜ਼ਨ ਦੇ ਦਫਤਰ ਜਾ ਕੇ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ, ਜਿਸ ਕਾਰਣ ਅਧਿਕਾਰੀਆਂ ਵਲੋਂ ਸਮੇਂ-ਸਮੇਂ ’ਤੇ ਨਿਰਦੇਸ਼ ਦੇ ਕੇ ਗਲਤ ਬਿੱਲਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਨ ਲਈ ਕਿਹਾ ਜਾ ਰਿਹਾ ਹੈ। ਗਲਤ ਬਿੱਲਾਂ ਦੇ ਬਣਨ ਦਾ ਮੁੱਦਾ ਡਾਇਰੈਕਟਰ ਡਿਸਟਰੀਬਿਊਸ਼ਨ ਇੰਜੀਨੀਅਰ ਡੀ. ਪੀ. ਐੱਸ. ਗਰੇਵਾਲ ਦੇ ਸਾਹਮਣੇ ਵੀ ਉਠਾਇਆ ਗਿਆ ਹੈ। ਇਸ ਮੁੱਦੇ ਨੂੰ ਉਠਾਉਣ ਵਾਲੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਹੁਣ ਪਟਿਆਲਾ ਤੱਕ ਉਨ੍ਹਾਂ ਨੇ ਆਪਣੀ ਗੱਲ ਪਹੁੰਚਾ ਦਿੱਤੀ ਹੈ। ਦੇਖਣਾ ਹੋਵੇਗਾ ਕਿ ਇਸ ਦਾ ਹੱਲ ਕਦੋਂ ਹੁੰਦਾ ਹੈ।

ਸਮੱਸਿਆ ਦਾ ਜਲਦ ਹੱਲ ਹੋਵੇਗਾ : ਇੰਜੀ. ਗਰੇਵਾਲ

ਜਲੰਧਰ ਪਹੁੰਚੇ ਡਾਇਰੈਕਟਰ ਡਿਸਟਰੀਬਿਊਸ਼ਨ ਡੀ. ਪੀ. ਐੱਸ. ਗਰੇਵਾਲ ਨੇ ਇਸ ਸਬੰਧੀ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਸੈਪ ਸਿਸਟਮ ਤਿਆਰ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਨੂੰ ਹੋਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਦਾ ਪਹਿਲ ਦੇ ਆਧਾਰ ’ਤੇ ਹੱਲ ਹੋਵੇਗਾ।


Harinder Kaur

Content Editor

Related News