ਪੰਜਾਬ ''ਚ ਬਿਨਾਂ ਸਰਟੀਫ਼ਿਕੇਟ ਦੇ ਇਲੈਕਟ੍ਰਾਨਿਕ ਵਾਹਨ ਵੇਚ ਰਹੀ ਕੰਪਨੀ, CM ਮਾਨ ਕੋਲ ਪਹੁੰਚਿਆ ਮਾਮਲਾ
Tuesday, Mar 11, 2025 - 03:16 PM (IST)

ਲੁਧਿਆਣਾ (ਸੰਨੀ)- ਰਾਸ਼ਟਰੀ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ. ਕਮਲ ਸੋਈ ਨੇ ਇਲੈਕਟ੍ਰਿਕ ਵਾਹਨ ਕੰਪਨੀ ’ਤੇ ਪੰਜਾਬ ’ਚ ਬਿਨਾਂ ਟ੍ਰੇਡ ਸਰਟੀਫਿਕੇਟ ਵਿਕਰੀ ਦੇ ਦੋਸ਼ ਲਾਉਂਦੇ ਹੋਏ ਸੀ. ਐੱਮ. ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ। ਸੋਈ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਆਫਿਸ ਵੱਲੋਂ ਇਸ ਦੀ ਜਾਂਚ ਟ੍ਰਾਂਸਪੋਰਟ ਵਿਭਾਗ ਦੇ ਐਡਮਿਨ ਸੈਕਟਰੀ ਨੂੰ ਮਾਰਕ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - MP ਮਾਲਵਿੰਦਰ ਕੰਗ ਵੱਲੋਂ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਬਾਰੇ ਚਰਚਾ ਦੀ ਮੰਗ, ਦਿੱਤਾ ਮੁਲਤਵੀ ਨੋਟਿਸ
ਸੋਈ ਨੇ ਕਿਹਾ ਕਿ ਉਕਤ ਕੰਪਨੀ ਸੂਬੇ ’ਚ ਨਾਜਾਇਜ਼ ਤੌਰ ’ਤੇ ਸਟੋਰ-ਕਮ ਸਰਵਿਸ ਸੈਂਟਰ ਚਲਾ ਰਹੀ ਹੈ, ਜਦੋਂਕਿ ਸੈਂਟਰਲ ਮੋਟਰ ਵ੍ਹੀਕਲ ਰੂਲਸ ਮੁਤਾਬਕ ਡੀਲਰਸ਼ਿਪ, ਸਟੋਰ, ਸਰਵਿਸ ਸੈਂਟਰ ਚਲਾਉਣ ਲਈ ਟ੍ਰਾਂਸਪੋਰਟ ਵਿਭਾਗ ਤੋਂ ਟ੍ਰੇਡ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਵਾਹਨਾਂ ਦਾ ਨਿਰਮਾਣ, ਵਿਕਰੀ, ਆਯਾਤ ਜਾਂ ਵੰਡ ਵੀ ਬਿਨਾਂ ਟ੍ਰੇਡ ਸਰਟੀਫਿਕੇਟ ਦੇ ਨਹੀਂ ਹੋ ਸਕਦੀ। ਟ੍ਰੇਡ ਸਰਟੀਫਿਕੇਟ ਚੁਣੀਆਂ ਹੋਈਆਂ ਲੋਕੇਸ਼ਨਾਂ ਲਈ ਹੀ ਜਾਰੀ ਹੁੰਦਾ ਹੈ ਅਤੇ ਇਸ ਨੂੰ ਹੋਰਨਾਂ ਲੋਕੇਸ਼ਨਾਂ ’ਤੇ ਨਹੀਂ ਵਰਤਿਆ ਜਾ ਸਕਦਾ।
ਇਹ ਖ਼ਬਰ ਵੀ ਪੜ੍ਹੋ - Punjab: ਬੀਅਰ ਪੀਣ ਦੇ ਸ਼ੌਕੀਨ ਦੇਣ ਧਿਆਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
ਸ਼ਿਕਾਇਤਾਂ ਤੋਂ ਬਾਅਦ ਰਾਜਸਥਾਨ ’ਚ ਉਕਤ ਕੰਪਨੀ ’ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਕੰਪਨੀ ਦੇ ਲਾਗਿਨ ਆਈ. ਡੀ. ਬੰਦ ਕਰਨ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8