ਬਲੈਕ ਮਨੀ ਨੂੰ ਵਾਈਟ ਕਰਨ ਵਾਲੀ ਕੰਪਨੀ 300 ਕਰੋਡ਼ ਲੈ ਕੇ ਫਰਾਰ, ਲੀਡਰਾਂ ਦਾ ਪੈਸਾ ਵੀ ਫਸਿਆ

07/16/2020 5:50:56 PM

ਜਲੰਧਰ (ਵਰੁਣ) - ਆਪਣੇ ਇਨਵੈਸਟਰਾਂ ਦੇ ਕਰੋੜਾਂ ਰੁਪਏ ਲੈ ਕੇ ਭੱਜੀ ਵਿਸ ਪਾਵਰ ਕੰਪਨੀ ਲਈ ਕੰਮ ਕਰਨ ਵਾਲੇ 100 ਦੇ ਕਰੀਬ ਲੀਡਰਾਂ ਦੇ ਬਿਆਨ ਕਮਲਬੰਦ ਹੋ ਗਏ ਹਨ। ਕੰਪਨੀ ’ਚ ਇਹ ਲੀਡਰ ਇਨਵੈਸਟਰਾਂ ਤੋਂ ਸਿੱਧੇ ਸੰਪਰਕ ’ਚ ਹੁੰਦੇ ਹਨ ਜਦਕਿ ਲੀਡਰ ਹੀ ਇਨਵੈਸਟਰਾਂ ਨੂੰ ਕੰਪਨੀ ਦੇ ਸਾਰੇ ਪਲਾਨ ਸਮਝਾ ਕੇ ਉਨ੍ਹਾਂ ਨੂੰ ਕੰਪਨੀ ’ਚ ਇਨਵੈਸਟ ਕਰਨ ਲਈ ਤਿਆਰ ਕਰਦੇ ਹਨ। ਇਕ ਲੀਡਰ ਅੰਡਰ ਆਉਣ ਵਾਲੀ ਟੀਮ ’ਚ 1000 ਤੋਂ ਲੈ ਕੇ 3000 ਲੋਕ ਹੁੰਦੇ ਹਨ, ਜੋ ਕੰਪਨੀ ’ਚ ਆਪਣਾ ਪੈਸਾ ਇਨਵੈਸਟ ਕਰਦੇ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ ਪਾਵਰ ਕੰਪਨੀ ਵਲੋਂ ਕੀਤਾ ਗਿਆ ਫਰਾਡ 300 ਕਰੋੜ ਤੋਂ ਵੀ ਉੱਪਰ ਜਾ ਸਕਦਾ ਹੈ। ਵਿਸ ਪਾਵਰ ਕੰਪਨੀ ਦੀ ਸ਼ੁਰੂਆਤ ਜਲੰਧਰ ਤੋਂ ਹੀ ਹੋਈ ਸੀ ਤੇ ਪਹਿਲਾਂ ਆਫਿਸ ਵੀ ਜਲੰਧਰ ’ਚ ਖੁੱਲ੍ਹਾ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਹਰਿਆਣਾ ਸਟੇਟ ’ਚ ਇਸਦੀ ਬ੍ਰਾਂਚ ਹੈ। ਕੰਪਨੀ ਲਈ ਕੰਮ ਕਰਨ ਵਾਲੇ ਲੀਡਰ ਰਜਤ ਬਹਿਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ’ਚ ਕਰੀਬ 3000 ਲੋਕ ਸ਼ਾਮਲ ਸਨ ਅਤੇ ਸਿਰਫ ਉਨ੍ਹਾਂ ਦੀ ਟੀਮ ਦੇ ਹੀ 30 ਲੱਖ ਤੋਂ ਜ਼ਿਆਦਾ ਰੁਪਏ ਕੰਪਨੀ ’ਚ ਇਨਵੈਸਟ ਸੀ। ਰਜਤ ਬਹਿਲ ਨੇ ਵੀ ਦਾਅਵਾ ਕੀਤਾ ਕਿ ਇਸ ਫਰਾਡ ’ਚ ਕੰਪਨੀ ਕਰੀਬ 300 ਕਰੋੜ ਰੁਪਏ ਲੈ ਕੇ ਭੱਜੀ ਹੈ। ਉੱਧਰ ਏ.ਸੀ.ਪੀ. ਮਾਡਲ ਟਾਊਨ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਕੇਸ ’ਚ ਐੱਫ.ਆਈ.ਆਰ ਦਰਜ ਕਰਕੇ ਕੰਪਨੀ ਦੇ ਸੰਚਾਲਕ ਅਤੇ ਹੋਰ ਸਟਾਫ ਦੀ ਫੜੋ-ਫੜੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੰਪਨੀ ਨੇ ਕਿੰਨਾ ਪੈਸਿਆਂ ਦਾ ਫਰਾਡ ਕੀਤਾ। ਜਦੋਂ ਤੱਕ ਸਾਰੇ ਲੋਕਾਂ ਦੇ ਬਿਆਨ ਹੋਣਗੇ ਉਦੋਂ ਹੀ ਸਹੀ ਅਮਾਊਂਟ ਦੱਸੀ ਜਾਵੇਗੀ।

ਬਲੈਕ ਮਨੀ ਨੂੰ ਵਾਈਟ ਕਰਦੀ ਸੀ ਕੰਪਨੀ

ਇਹ ਕੰਪਨੀ ਲੋਕਾਂ ਦੀ ਬਲੈਕ ਮਨੀ ਨੂੰ ਵਾਈਟ ’ਚ ਬਦਲਣ ਦਾ ਕੰਮ ਕਰਦੀ ਸੀ। ਇਹੀ ਕਾਰਨ ਹੈ ਕਿ ਇਸ ਕੰਪਨੀ ਨਾਲ ਕੁਝ ਅਜਿਹੇ ਲੋਕ ਵੀ ਸ਼ਾਮਲ ਸਨ, ਜੋ ਸਿਰਫ ਰਿਸ਼ਵਤਖੌਰ ਜਾਂ ਫਿਰ ਇਸ ਤਰ੍ਹਾਂ ਨਾਲ ਕਮਾਏ ਗਏ ਪੈਸੇ ਕੈਸ਼ ’ਚ ਹਰ ਸਾਲ ਇਸ ਕੰਪਨੀ ਨੂੰ ਦਿੰਦੇ ਸੀ, ਜਿਸ ਤੋਂ ਬਾਅਦ ਉਹ ਕੰਪਨੀ ਤੋਂ ਗੋਲਡ ਲੈ ਲੈਂਦੇ ਸੀ। ਸੂਤਰਾਂ ਦੀ ਮੰਨੀਏ ਤਾਂ ਕਈ ਸਰਕਾਰੀ ਅਧਿਕਾਰੀ ਵੀ ਇਸ ਫਰਾਡ ਦਾ ਸ਼ਿਕਾਰ ਹੋਏ ਹਨ ਪਰ ਅਜੇ ਉਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ।

ਮਹਿਲਾ ਹੈੱਡ ਦੇ ਬੈਂਕ ਅਕਾਊਂਟ ਦੀ ਜਾਂਚ ਕਰੇ ਪੁਲਸ

ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਦੀ ਜਲੰਧਰ ਹੈੱਡ ਇਕ ਔਰਤ ਹੈ। ਇਸ ਔਰਤ ਨੇ ਲੋਕਾਂ ਦੇ ਪੈਸਿਅਾਂ ਨਾਲ ਹੀ ਆਲੀਸ਼ਾਨ ਕੋਠੀ ਅਤੇ ਲਗਜ਼ਰੀ ਗੱਡੀਅਾਂ ਖਰੀਦ ਲਈਅਾਂ। ਖੁਦ ਨੂੰ ਬਚਾਉਣ ਲਈ ਇਹ ਔਰਤ ਹੁਣ ਜੁਗਾੜ ਲਗਾਉਣ ਦੇ ਯਤਨਾਂ ’ਚ ਲੱਗੀ ਹੋਈ ਹੈ।


Harinder Kaur

Content Editor

Related News