ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਕਮਿਸ਼ਨਰ ਨੇ ਕੀਤੀ ਤਿਅਰੀ

05/09/2021 1:44:21 PM

ਲੁਧਿਆਣਾ (ਰਿਸ਼ੀ)  : ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਾਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਦੀ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਤਿਆਰੀ ਪੂਰੀ ਕਰ ਲਈ ਹੈ। ਇਸ ਕਾਰਨ ਸ਼ਹਿਰ ’ਚ ਇਕ ਵਾਰ ਫਿਰ ਚਾਰੇ ਜ਼ੋਨਾਂ ’ਚ ਅਸਥਾਈ ਜੇਲ ਬਣਾਈ ਜਾ ਰਹੀ ਹੈ। ਜਿਥੇ ਗਾਈਡਲਾਈਨਜ਼ ਨਾ ਮੰਨਣ ਵਾਲਿਆਂ ’ਤੇ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਰੱਖਿਆ ਜਾਵੇਗਾ। ਪੁਲਸ ਵੱਲੋਂ ਸ਼ਹਿਰ ’ਚ ਜ਼ੋਨ 1 ਦੇ ਲਈ ਨਿਊ ਐੱਸ. ਡੀ. ਸਕੂਲ, ਬਹਾਦਰ ਦੇ ਰੋਡ, ਜ਼ੋਨ 2 ਲਈ ਇੰਡੋਰ ਸਟੇਡੀਅਮ, ਪੱਖੋਵਾਲ ਰੋਡ, ਜ਼ੋਨ 3 ਲਈ ਗੁਰੂ ਨਾਨਕ ਸਟੇਡੀਅਮ ਅਤੇ ਜ਼ੋਨ 4 ਲਈ ਵਾਲਮੀਕਿ ਭਵਨ ਮੋਤੀ ਨਗਰ ’ਚ ਅਸਥਾਈ ਜੇਲ ਬਣਾਈ ਗਈ ਹੈ। ਹਰੇਕ ਜੇਲ ਦਾ ਸੁਪਰੀਡੈਂਟ ਜ਼ੋਨ ਦੇ ਏ. ਡੀ. ਸੀ. ਪੀ. ਨੂੰ ਨਿਯੁਕਤ ਕੀਤਾ ਗਿਆ ਹੈ। ਪੁਲਸ ਵੱਲੋਂ ਹੁਣ ਰੋਜ਼ਾਨਾ ਸ਼ਹਿਰ ’ਚ ਨਾਕਾਬੰਦੀ ਕੀਤੀ ਜਾਵੇਗੀ ਅਤੇ ਬੇਵਜ੍ਹਾ ਘਰੋਂ ਬਾਹਰ ਨਿਕਲੇ ਲੋਕਾਂ ਨੂੰ ਫੜ ਕੇ ਅਸਥਾਈ ਜੇਲਾਂ ’ਚ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਸਾਲ 2020 ’ਚ ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਵੱਲੋਂ ਅਸਥਾਈ ਜੇਲ ਬਣਾਈ ਗਈ ਸੀ, ਜਿਥੇ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਭੇਜਿਆ ਜਾ ਰਿਹਾ ਸੀ ਅਤੇ ਘੰਟਿਆਂ ਦੇ ਹਿਸਾਬ ਨਾਲ ਸਜ਼ਾ ਦੇ ਕੇ ਵਾਪਸ ਭੇਜਿਆ ਜਾਂਦਾ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਕੈਪਟਨ ਦਾ ਵੱਡਾ ਬਿਆਨ, ਕਿਹਾ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ 

ਮਾਸਕ ਨਾ ਪਾਉਣ ’ਤੇ 1 ਹਜ਼ਾਰ ਰੁਪਏ, ਸਮਾਜਿਕ ਦੂਰੀ ਦਾ 2 ਹਜ਼ਾਰ ਰੁਪਏ ਦਾ ਚਲਾਨ
ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਭਰ ’ਚ ਲੋਕਾਂ ਨੂੰ ਕੋਰੋਨਾ ਪ੍ਰਤੀ ਅਵੇਅਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬੈਨਰ ਵੀ ਲਾਏ ਜਾ ਰਿਹਾ ਹੈ, ਜਿਸ ’ਤੇ ‘ਕੋਵਿਡ-19’ ਦੇ ਰੂਲਜ਼ ਫਾਲੋ ਨਾ ਕਰਨ ’ਤੇ ਕੀਤੇ ਜਾਣ ਵਾਲੇ ਜੁਰਮਾਨੇ ਬਾਰੇ ਦੱਸਿਆ ਗਿਆ ਹੈ। ਕਮਿਸ਼ਨਰ ਅਗਰਵਾਲ ਅਨੁਸਾਰ 7 ਦਿਨਾਂ ’ਚ 1 ਹਜ਼ਾਰ ਤੋਂ ਜ਼ਿਆਦਾ ਬੈਨਰ ਵੱਖ-ਵੱਖ ਇਲਾਕਿਆਂ ’ਚ ਲਾਏ ਜਾ ਚੁੱਕੇ ਹਨ ਅਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਬਿਨਾਂ ਮਾਸਕ ਪਾਏ ਘਰੋਂ ਬਾਹਰ ਆਉਣ ’ਤੇ 1 ਹਜ਼ਾਰ ਰੁਪਏ, ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ’ਤੇ 2 ਹਜ਼ਾਰ ਦਾ ਚਲਾਨ ਕੱਟਿਆ ਜਾਵੇਗਾ, ਉਥੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਧਾਰਾ 188 ਅਧੀਨ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੋਟਰਸਾਈਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ 

ਸ਼ਹਿਰ ’ਚ ਸ਼ਨੀਵਾਰ ਨੂੰ 30 ਤੋਂ ਜ਼ਿਆਦਾ ਪੁਆਇੰਟਾਂ ’ਤੇ ਨਾਕਾਬੰਦੀ 
ਕਮਿਸ਼ਨਰੇਟ ਪੁਲਸ ਵੱਲੋਂ ਸ਼ਨੀਵਾਰ ਨੂੰ ਸ਼ਹਿਰ ’ਚ 30 ਤੋਂ ਜ਼ਿਆਦਾ ਪੁਆਇੰਟਾਂ ’ਤੇ ਨਾਕਾਬੰਦੀ ਕੀਤੀ ਗਈ ਅਤੇ ਲੋਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਕਈਆਂ ਦੇ ਚਲਾਨ ਵੀ ਕੱਟੇ ਗਏ। ਉਥੇ ਦੂਜੇ ਪਾਸੇ ਲੋਕ ਨਾਕਿਆਂ ’ਤੇ ਪੁਲਸ ਨਾਲ ਬਹਿਸ ਕਰਦੇ ਵੀ ਦਿਖਾਈ ਦੇ ਰਹੇ ਸੀ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੁਣ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਸੋਮਵਾਰ ਸਵੇਰੇ ਤੱਕ ਘਰੋਂ ਬਾਹਰ ਨਹੀਂ ਨਿਕਲਣਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


 


Anuradha

Content Editor

Related News