ਛੁੱਟੀ ਤੋਂ ਵਾਪਸ ਆਉਂਦੇ ਹੀ ਕਮਿਸ਼ਨਰ ਨੇ ਬਣਾਈ 24 ਘੰਟੇ ਵਾਟਰ ਸਪਲਾਈ ਪ੍ਰਾਜੈਕਟ ਨੂੰ ਸ਼ੁਰੂ ਕਰਨ ਦੀ ਰੂਪ-ਰੇਖਾ
Tuesday, Jul 16, 2024 - 03:30 PM (IST)
ਲੁਧਿਆਣਾ (ਹਿਤੇਸ਼)– ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਦੇਣ ਲਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦੇ ਜਿਸ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ ਕੀਤਾ ਗਿਆ ਹੈ, ਉਸ ’ਤੇ ਕੰਮ ਸ਼ੁਰੂ ਕਰਨ ਦੀ ਕਵਾਇਦ ਤੇਜ਼ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਲੋਕ ਸਭਾ ਸਪੀਕਰ ਨੂੰ ਕੀਤੀ ਇਹ ਮੰਗ
ਇਸ ਸਬੰਧੀ ਰੂਪ-ਰੇਖਾ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਵੱਲੋਂ ਸੋਮਵਾਰ ਨੂੰ ਲਗਭਗ 2 ਹਫਤੇ ਦੀਆਂ ਛੁੱਟੀਆਂ ਤੋਂ ਵਾਪਸ ਆਉਂਦੇ ਹੀ ਸਭ ਤੋਂ ਪਹਿਲਾਂ ਸਬੰਧਤ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵਰਲਡ ਬੈਂਕ ਵੱਲੋਂ ਗ੍ਰਾਂਟ ਦੇਣ ਲਈ ਲਗਾਈ ਗਈ ਸ਼ਰਤ ਤਹਿਤ ਬਣਾਈ ਗਈ ਅਰਬਨ ਵਾਟਰ ਐਂਡ ਵੈਸਟ ਵਾਟਰ ਮੈਨੇਜਮੈਂਟ ਕੰਪਨੀ ਦੀ ਵਰਕਿੰਗ ਨੂੰ ਲੈ ਕੇ ਵੀ ਚਰਚਾ ਕੀਤੀ ਗਈ, ਜਿਸ ਕੰਪਨੀ ਦੇ ਕੰਮ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਕੀਤਾ ਜਾਵੇਗਾ।
ਕੰਪਨੀ ਦੇ CEO ਅਤੇ CFO ਸਮੇਤ ਹੋਰ ਸਟਾਫ ਦੀ ਨਿਯੁਕਤੀ ਹੈ ਬਾਕੀ
ਅਰਬਨ ਵਾਟਰ ਐਂਡ ਵੈਸਟ ਵਾਟਰ ਮੈਨੇਜਮੈਂਟ ਕੰਪਨੀ ’ਚ ਜਿਥੇ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੇ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਓਥੇ ਕੰਪਨੀ ਦੇ ਲਈ ਵੱਖਰੇ ਸੀ. ਈ. ਓ. ਅਤੇ ਸੀ. ਐੱਫ. ਓ. ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਇਹ ਪ੍ਰਕਿਰਿਆ ਕਾਫੀ ਦੇਰ ਤੋਂ ਅੱਧ-ਵਿਚਾਲੇ ਲਟਕੀ ਹੋਈ ਹੈ ਤੇ ਸਰਕਾਰ ਵੱਲੋਂ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ ਕਰਨ ਤੋਂ ਬਾਅਦ ਪੀ. ਆਈ. ਯੂ. ਵਿਚ ਤਕਨੀਕੀ ਸਟਾਫ ਦੀ ਨਿਯੁਕਤੀ ਹੋਣਾ ਵੀ ਬਾਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8