ਭੇਦਭਰੇ ਹਾਲਾਤ ’ਚ ਬੇ-ਆਬਾਦ ਕਾਲੋਨੀ ’ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Thursday, Apr 29, 2021 - 06:49 PM (IST)

ਭੇਦਭਰੇ ਹਾਲਾਤ ’ਚ ਬੇ-ਆਬਾਦ ਕਾਲੋਨੀ ’ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਧੂਰੀ (ਜੈਨ) - ਲੰਘੀ ਸ਼ਾਮ ਧੂਰੀ-ਸ਼ੇਰਪੁਰ ਰੋਡ ’ਤੇ ਪਿੰਡ ਕਹੇਰੂ ਦੇ ਨਜ਼ਦੀਕ ਸਥਿਤ ਇਕ ਬੇ-ਆਬਾਦ ਕਾਲੋਨੀ ’ਚੋਂ ਭੇਦਭਰੇ ਹਾਲਾਤ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਾਸਲ ਜਾਣਕਾਰੀ ਦੇ ਅਨੁਸਾਰ ਇਕ ਰਾਹਗੀਰ ਨੇ ਉਕਤ ਲਾਸ਼ ਨੂੰ ਝਾੜੀਆਂ ਵਿੱਚ ਪਿਆ ਵੇਖਿਆ ਸੀ। ਬਾਅਦ ਵਿੱਚ ਸੂਚਨਾ ਮਿਲਣ ’ਤੇ ਥਾਣਾ ਸਦਰ ਧੂਰੀ ਦੀ ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਸੀ। ਮ੍ਰਿਤਕ ਦੀ ਪਹਿਚਾਣ ਦਿਲਸ਼ਾਦ ਖਾਂ (30) ਵਾਸੀ ਭੱਦਲਵੜ ਵਜੋਂ ਹੋਈ ਹੈ। 

ਸੂਤਰਾਂ ਤੋਂ ਹਾਸਲ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਅਰਧ-ਨਗਨ ਅਵਸਥਾ ਵਿੱਚ ਸੀ ਅਤੇ ਲਾਸ਼ ਨੇੜੇ ਸਰਿੰਜਾਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਪਿਆ ਦੇਖਿਆ ਗਿਆ ਹੈ। ਇਸ ਸਬੰਧੀ ਤਫਦੀਸ਼ੀ ਪੁਲਸ ਅਧਿਕਾਰੀ ਦਵਿੰਦਰ ਦਾਸ ਨੇ ਦੱਸਿਆ ਕਿ ਮ੍ਰਿਤਕ ਦੇ ਪਾਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟ ਮਾਰਟਮ ਤੋ ਉਪਰੰਤ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਣਾਂ ਸਬੰਧੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।


author

rajwinder kaur

Content Editor

Related News