ਟਰੱਕ ਤੇ ਐਕਟਿਵਾ ਦੀ ਟੱਕਰ, ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ

Monday, Oct 29, 2018 - 06:52 PM (IST)

ਟਰੱਕ ਤੇ ਐਕਟਿਵਾ ਦੀ ਟੱਕਰ, ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ

ਲੋਹੀਆਂ ਖਾਸ (ਮਨਜੀਤ, ਰਾਜਪੂਤ) : ਲੋਹੀਆਂ-ਸੁਲਤਾਨਪੁਰ ਰੋਡ 'ਤੇ ਪੈਂਦੇ ਪਿੰਡ ਵਾੜਾ ਬੁੱਧ ਸਿੰਘ ਕੋਲ ਕੂਹਣੀ ਮੌੜ 'ਤੇ ਟਰੱਕ-ਐਕਟਿਵਾ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੋਹੀਆਂ ਤੋਂ ਇੱਟਾਂ ਨਾਲ ਭਰਿਆ ਟਰੱਕ ਸੁਲਤਾਨਪੁਰ ਵੱਲ ਜਾ ਰਿਹਾ ਸੀ ਕਿ ਜਦੋਂ ਪਿੰਡ ਵਾੜਾ ਬੁੱਧ ਸਿੰਘ ਕੋਲ ਪੈਂਦੇ ਮੌੜ 'ਤੇ ਪਹੁੰਚਿਆ ਤਾਂ ਅੱਗੋਂ ਐਕਟਿਵਾ 'ਤੇ ਆ ਰਹੇ 2 ਨੌਜਵਾਨਾਂ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ 'ਚ ਸਕੂਟਰੀ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਕੱਰ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਸੀ। 

PunjabKesari
ਮੌਕੇ 'ਤੇ ਏ. ਐੱਸ. ਆਈ. ਹੰਸ ਰਾਜ ਤੇ ਸਥਾਨਕ ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਹੰਸ ਰਾਜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਮਨ ਕੁਮਾਰ ਪੁੱਤਰ ਸਵਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਦੋਵੇਂ ਵਾਸੀ ਪਿੰਡ ਖੋਸਾ ਤਹਿਸੀਲ ਸ਼ਾਹਕੋਟ ਵਜੋਂ ਹੋਈ ਹੈ। ਪੁਲਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। 


Related News