ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ
Monday, May 06, 2019 - 05:21 PM (IST)

ਭੂੰਗਾ/ਗੜ੍ਹਦੀਵਾਲਾ (ਭਟੋਆ) : ਭੂੰਗਾ ਨਜ਼ਦੀਕ ਪਿੰਡ ਨੌਸ਼ਹਿਰਾ ਲਿੰਕ ਰੋਡ 'ਤੇ ਇਕ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਜ਼ਬਰਦਸਤ ਟੱਕਰ ਮਾਰਨ ਕਾਰਨ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਅਜੈ ਕੁਮਾਰ ਉਮਰ 23 ਸਾਲ ਪੁੱਤਰ ਸੋਮਨਾਥ ਪਿੰਡ ਫਫਿਆਲ ਮੋਟਰਸਾਈਕਲ ਨੰ. ਪੀ. ਬੀ 07-ਬੀ ਏ-8240 'ਤੇ ਆਪਣੀ ਘਰ ਵਾਲੀ ਅਨੀਤਾ ਦੇਵੀ ਨੂੰ ਹਰਿਆਣਾ ਵਿਖੇ ਛੱਡ ਕੇ ਵਾਪਸ ਆਪਣੇ ਪਿੰਡ ਫਫਿਆਲ ਜਾ ਰਿਹਾ ਸੀ। ਜਦੋਂ ਉਹ ਨੌਸ਼ਹਿਰਾ ਪਿੰਡ ਕੋਲ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।
ਅਜੈ ਨੂੰ ਪਿੰਡ ਨੌਸ਼ਹਿਰਾ ਦੇ ਮਨਜਿੰਦਰ ਸਿੰਘ ਨੇ ਕਾਰ ਵਿਚ ਪਾ ਕੇ ਪੀ. ਐੱਚ. ਸੀ. ਭੂੰਗਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭੂੰਗਾ ਪੁਲਸ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਥਾਣਾ ਹਰਿਆਣਾ ਵਿਖੇ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜਣ ਦੀ ਤਿਆਰੀ ਕਰ ਰਹੀ ਸੀ।