ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਰਿਕਸ਼ਾ ਚਾਲਕ ਦੀ ਮੌਤ

Tuesday, Oct 13, 2020 - 03:39 PM (IST)

ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਰਿਕਸ਼ਾ ਚਾਲਕ ਦੀ ਮੌਤ

ਜ਼ੀਰਾ (ਗੁਰਮੇਲ ਸੇਖ਼ਵਾ) : ਥਾਣਾ ਜ਼ੀਰਾ ਦੇ ਅਧੀਨ ਪੈਂਦੇ ਨੈਸ਼ਨਲ ਹਾਈਵੇ ਜ਼ੀਰਾ ਪੁਲ 'ਤੇ ਬੀਤੇ ਦਿਨੀਂ ਇਕ ਅਣਪਛਾਤੇ ਵਾਹਨ ਚਾਲਕ ਨੇ ਲਾਪ੍ਰਵਾਹੀ ਨਾਲ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਰਿਕਸ਼ਾ ਚਾਲਕ ਗੰਭੀਰ ਜ਼ਖ਼ਮੀਂ ਹੋਣ 'ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਹਸਪਤਾਲ ਵਿਖੇ ਇਲਾਜ ਅਧੀਨ ਦਮ ਤੋੜ ਗਿਆ। ਇਸ ਘਟਨਾ ਵਿਚ ਪੁਲਿਸ ਨੇ ਮ੍ਰਿਤਕ ਰਿਕਸ਼ਾ ਚਾਲਕ ਦੇ ਦੋਸਤ ਦੇ ਬਿਆਨ 'ਤੇ ਵਾਹਨ ਚਾਲਕ 'ਤੇ ਪਰਚਾ ਦਰਜ ਕੀਤਾ ਹੈ। 

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜ਼ੀਰਾ ਦੇ ਸਹਾਇਕ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤਕਰਤਾ ਬਾਦਲ ਪੁੱਤਰ ਆਸਾ ਨੰਦ ਵਾਸੀ ਧਰਮਪਾਲ ਚੁੱਘ ਪਲਾਈ ਫੈਕਟਰੀ ਜ਼ੀਰਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਮੱਧੂ ਦਨਲ ਪੁੱਤਰ ਚੰਦਨ ਸਰਕਾਰੀ ਵਾਸੀ ਪੋਰਬਾ ਵੈੱਸਟ ਬੰਗਾਲ ਦੇ ਨਾਲ ਦਵਾਈ ਲੈ ਕੇ ਰਿਕਸ਼ਾ 'ਤੇ ਬੈਠ ਕੇ ਵਾਪਿਸ ਫੈਕਟਰੀ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਜ਼ੀਰਾ ਪੁਲ 'ਤੇ ਇਕ ਅਣਪਛਾਤੇ ਗੱਡੀ ਨੰਬਰ ਐੱਚ. ਆਰ. 24-ਵਾਈ-2519 ਦੇ ਚਾਲਕ ਨੇ ਰਿਕਸ਼ਾ ਨੂੰ ਲਾਪ੍ਰਵਾਹੀ ਦੇ ਨਾਲ ਟੱਕਰ ਮਾਰ ਫਰਾਰ ਹੋ ਗਿਆ।

ਇਸ ਹਾਦਸੇ ਵਿਚ ਉਸਦਾ ਦੋਸਤ ਮਧੂ ਦਨਲ ਸਰਕਾਰ ਜ਼ਖ਼ਮੀਂ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਵਿਚ ਵਾਹਨ ਚਾਲਕ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News