ਬਲੈਰੋ ਤੇ ਮੋਟਰਸਾਈਕਲ ਦੀ ਟੱਕਰ ''ਚ ਇਕ ਦੀ ਮੌਤ

Saturday, Jun 01, 2019 - 05:37 PM (IST)

ਬਲੈਰੋ ਤੇ ਮੋਟਰਸਾਈਕਲ ਦੀ ਟੱਕਰ ''ਚ ਇਕ ਦੀ ਮੌਤ

ਅੰਮ੍ਰਿਤਸਰ/ਜੰਡਿਆਲਾ (ਅਰੁਣ/ਸੁਰਿੰਦਰ, ਸ਼ਰਮਾ) : ਜੰਡਿਆਲਾ ਗੁਰੂ ਸ਼ਹਿਰ ਵਿਚ ਵੈਰੋਵਾਲ ਰੋਡ 'ਤੇ ਸ਼ਿੱਕਾ ਪੈਟਰੋਲ ਪੰਪ ਦੇ ਨਜ਼ਦੀਕ ਬਲੈਰੋ ਜੀਪ ਵੱਲੋਂ ਮੋਟਰਸਾਈਕਲ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਹੈਪੀ ਉਮਰ ਲਗਭਗ 25 ਸਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਧਾਰੜ ਤੋਂ ਜੰਡਿਆਲਾ ਗੁਰੂ ਵੱਲ ਜਾ ਰਿਹਾ ਸੀ ਕਿ ਅਜੇ ਪਿੰਡ ਤੋਂ ਲਗਭਗ 2 ਕਿਲੋਮੀਟਰ ਹੀ ਆਇਆ ਕਿ ਜੰਡਿਆਲਾ ਗੁਰੂ ਵੱਲੋਂ ਆ ਰਹੀ ਜੀਪ ਬਲੈਰੋ ਦੀ ਲਪੇਟ ਵਿਚ ਆ ਗਿਆ। ਦੁਰਘਟਨਾ ਬਹੁਤ ਹੀ ਭਿਆਨਕ ਸੀ ਤੇ ਮੋਟਰ ਸਾਈਕਲ ਦਾ ਬਹੁਤ ਨੁਕਸਾਨ ਹੋ ਗਿਆ। 
ਹੈਪੀ ਦੇ ਸਿਰ ਵਿਚ ਸੱਟ ਲੱਗਣ ਕਰਕੇ ਉਸ ਦੇ ਸਿਰ 'ਚੋਂ ਬਹੁਤ ਖੂਨ ਵਗਿਆ। ਗੰਭੀਰ ਜ਼ਖ਼ਮੀ ਨੂੰ ਨਜ਼ਦੀਕ ਦੇ ਸਰਕਾਰੀ ਸਿਹਤ ਕੇਂਦਰ ਵਿਚ ਲਿਜਾਇਆ ਗਿਆ ਜਿਸ 'ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ਰੂ ਕਰ ਦਿੱਤੀ ਹੈ।


author

Gurminder Singh

Content Editor

Related News