ਬੱਸ ਅਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਦੀ ਮੌਤ
Friday, Aug 24, 2018 - 04:44 PM (IST)

ਬਲਾਚੌਰ/ਮਜਾਰੀ (ਕਟਾਰੀਆ/ਕਿਰਨ) : ਗੜ੍ਹਸ਼ੰਕਰ ਬਲਾਚੌਰ ਮੁੱਖ ਮਾਰਗ 'ਤੇ ਪਿੰਡ ਪਨਾਮ ਕੋਲਡ ਸਟੋਰ ਨਜ਼ਦੀਕ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਪ੍ਰਵਾਸੀ ਮਜ਼ਦੂਰਾ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਸਵੇਰ ਵੇਲੇ ਸ਼ਿਵ ਕੁਮਾਰ (18) ਪੁੱਤਰ ਲੇਖਰਾਜ, ਸੇਵਾ ਰਾਮ ਪੁੱਤਰ ਮੋਰ ਸਿੰਘ ਦੋਵੇਂ ਪਿੰਡ ਤਿਊਬਾ ਥਾਣਾ ਊਮੈਠੀ ਜ਼ਿਲਾ (ਯੂ. ਪੀ.) ਹਾਲ ਵਾਸੀ ਸਾਹਿਬ ਥਾਣਾ ਬਲਾਚੌਰ ਜ਼ਿਲਾ ਨਵਾਂਸ਼ਹਿਰ ਜੋ ਆਪਣੀ ਮੋਟਰਸਾਈਕਲ ਰੇਹੜੀ ਨੰਬਰ ਪੀ. ਬੀ. 08 ਏ. ਐੱਫ. 2275 'ਤੇ ਮਰੂਦ ਲੈ ਕੇ ਗੜ੍ਹਸ਼ੰਕਰ ਵਾਲੇ ਪੈਸੇ ਜਾ ਰਹੇ ਸਨ ਨੂੰ ਅੱਗੇ ਆ ਰਹੀ ਟੂਰਿਸਟ ਬਸ ਨੰਬਰ ਯੂ. ਪੀ., ਵਾਈ ਟੀ. 9404 ਨਾਲ ਟੱਕਰ ਹੋ ਗਈ। ਜਿਸ 'ਚ ਮੌਕੇ 'ਤੇ ਹੀ ਦੋਵਾਂ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਚਾਲਕ ਫਰਾਰ ਹੈ। ਬੱਸ ਤੇ ਮੋਟਰਸਾਈਕਲ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।