23 ਤੋਂ ਖੁੱਲ੍ਹਣਗੇ ਕਾਲਜ, ਇਕ ਦਸੰਬਰ ਨੂੰ ਹਾਸਟਲ, ਕਾਲਜ ਪ੍ਰਿੰਸੀਪਲ ਦੁਚਿੱਤੀ ਵਿਚ

11/19/2020 6:35:50 PM

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ 23 ਨਵੰਬਰ ਤੋਂ ਖੁੱਲ੍ਹਣ ਜਾ ਰਹੇ ਹਨ, ਜਿਸ 'ਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਅੰਤਿਮ ਸਾਲ ਦੇ ਵਿਦਿਆਰਥੀ ਕਾਲਜ ਆ ਸਕਣਗੇ। ਡਾਇਰੈਕਟਰ ਉੱਚ ਸਿੱਖਿਆ (ਡੀ.ਐੱਚ. ਈ.) ਦੇ ਹੁਕਮਾਂ ਤੋਂ ਬਾਅਦ ਕਾਲਜ ਪ੍ਰਿੰਸੀਪਲ ਦੁਚਿੱਤੀ ਵਿਚ ਹਨ ਕਿ ਕਿਸ ਦੀ ਮੰਨੀਏ ਅਤੇ ਕਿਸ ਦੀ ਨਾ ਮੰਨੀਏ। ਸ਼ਹਿਰ ਦੇ ਸਾਰੇ 16 ਸਰਕਾਰੀ ਅਤੇ ਪ੍ਰਾਈਵੇਟ ਕਾਲਜ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ ਅਤੇ ਪੰਜਾਬ ਯੂਨੀਵਰਸਿਟੀ 17 ਨਵੰਬਰ ਨੂੰ ਹੀ ਕਾਲਜ ਖੋਲ੍ਹਣ ਤੋਂ ਮਨਾਹੀ ਕਰ ਚੁੱਕੀ ਹੈ।

ਸੈਕਟਰ-17 ਦੀ ਲਾਇਬ੍ਰੇਰੀ ਨੂੰ ਖੋਲ੍ਹਣ ਦੀ ਇਜਾਜ਼ਤ
ਬੁੱਧਵਾਰ ਨੂੰ ਜਾਰੀ ਹੋਈ ਐੱਸ. ਓ. ਪੀ. 'ਚ ਉੱਚ ਸਿੱਖਿਆ ਮਹਿਕਮੇ ਵਲੋਂ ਕਲਾਸ ਸ਼ੁਰੂ ਕਰਨ ਦੇ ਨਾਲ ਹੀ ਹਾਸਟਲ ਦੇਣ ਦੀ ਜ਼ਿੰਮੇਵਾਰੀ ਕਾਲਜ ਪ੍ਰਿੰਸੀਪਲ 'ਤੇ ਛੱਡ ਦਿੱਤੀ ਹੈ। ਕਾਲਜ ਪ੍ਰਿੰਸੀਪਲ 1 ਦਸੰਬਰ ਤੋਂ ਆਪਣੀ ਸਹੂਲਤ ਅਤੇ ਇੱਛਾ ਅਨੁਸਾਰ ਹਾਸਟਲ ਅਲਾਟ ਕਰਨ ਦੇ ਨਾਲ-ਨਾਲ ਉਸ ਵਿਚ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਵੀ ਪੂਰਾ ਕਰਨਗੇ। ਮਹਿਕਮੇ ਕੋਲ ਸ਼ਹਿਰ ਦੇ ਕਾਲਜਾਂ ਦੇ ਇਲਾਵਾ ਦੋ ਲਾਇਬ੍ਰੇਰੀਆਂ ਵੀ ਹਨ, ਜਿਨ੍ਹਾਂ 'ਚੋਂ ਮਹਿਕਮੇ ਨੇ ਸੈਕਟਰ-17 ਦੀ ਲਾਇਬ੍ਰੇਰੀ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਲਾਇਬ੍ਰੇਰੀ ਇੰਚਾਰਜ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕਿਸੇ ਤਰ੍ਹਾਂ ਨਾਲ ਕੋਰੋਨਾ ਇਨਫੈਕਸ਼ਨ ਕੰਟਰੋਲ ਕਰੇ।

ਇਹ ਵੀ ਪੜ੍ਹੋ : ਸਾਵਧਾਨ : ਜ਼ਿਲ੍ਹੇ 'ਚ ਕੋਰੋਨਾ ਨੇ ਫ਼ੜੀ ਰਫ਼ਤਾਰ, 5 ਲੋਕਾਂ ਨੇ ਤੋੜਿਆ ਦਮ, 130 ਨਵੇਂ ਪਾਜ਼ੇਟਿਵ ਕੇਸ

ਹਜ਼ਾਰਾਂ ਵਿਦਿਆਰਥੀਆਂ 'ਤੇ ਪਵੇਗਾ ਅਸਰ 
ਸ਼ਹਿਰ ਵਿਚ 16 ਕਾਲਜਾਂ ਦੇ ਫਾਈਨਲ ਈਅਰ ਵਿਚ ਕਰੀਬ 14000 ਵਿਦਿਆਰਥੀ ਪੜ੍ਹ ਰਹੇ ਹਨ। ਕਰੀਬ 4000 ਵਿਦਿਆਰਥੀ ਟੈਕਨੀਕਲ ਇੰਸਟੀਚਿਊਟ ਦੇ ਫਾਈਨਲ ਈਅਰ ਵਿਚ ਵੀ ਹਨ। ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਬੁਲਾਉਣ ਦੀ ਤਿਆਰੀ ਹੈ। ਇਹ ਸਾਰੇ ਵਿਦਿਆਰਥੀ ਕਾਲਜ ਖੁੱਲ੍ਹਣ ਤੋਂ ਬਾਅਦ ਆ ਸਕਣਗੇ। ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਦਾਖਲਾ ਤਾਂ ਪਿਛਲੇ ਮਹੀਨੇ ਹੋਇਆ ਹੈ, ਇਨ੍ਹਾਂ ਵਿਦਿਆਰਥੀਆਂ ਨੂੰ ਹਾਲੇ ਕਾਲਜ ਨਹੀਂ ਬੁਲਾਇਆ ਜਾਵੇਗਾ। ਇਸਤੋਂ ਇਲਾਵਾ ਫਾਈਨਲ ਈਅਰ ਦੇ ਸਾਰੇ ਵਿਦਿਆਰਥੀ ਇਕ ਹੀ ਦਿਨ ਕਾਲਜ ਵਿਚ ਇਕੱਠੇ ਨਹੀਂ ਆਉਣਗੇ, ਉਚਿਤ ਦੂਰੀ ਰੱਖਣ ਲਈ ਇੱਥੇ ਤੈਅ ਕੀਤਾ ਗਿਆ ਹੈ ਕਿ ਸਿਰਫ 50 ਫੀਸਦੀ ਵਿਦਿਆਰਥੀ ਹੀ 1 ਦਿਨ ਆਉਣਗੇ। ਕੈਂਪਸ ਦੇ ਅੰਦਰ ਆਉਣ ਦੇ ਸਮੇਂ ਹਰ ਵਿਦਿਆਰਥੀ ਅਤੇ ਫੈਕਲਟੀ ਦੀ ਥਰਮਲ ਸਕੈਨਿੰਗ ਹੋਵੇਗੀ। ਸਟੱਡੀ ਟੂਰ ਇੱਥੇ ਫੀਲਡ ਵਰਕ ਲਈ ਕਾਲਜ ਵਿਚ ਕੋਈ ਵੀ ਆਊਟਸਾਈਡ ਐਕਸਪਰਟ ਨਹੀਂ ਆ ਸਕੇਗਾ। ਕਿਸੇ ਤਰ੍ਹਾਂ ਦੇ ਪ੍ਰੋਗਰਾਮ ਅਤੇ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਨਹੀਂ ਹੋਵੇਗੀ, ਜਿਸ ਵਿਚ ਫਿਜ਼ੀਕਲ ਡਿਸਟੈਂਸਿੰਗ ਰੱਖਣੀ ਮੁਸ਼ਕਿਲ ਹੋ ਸਕੇ। ਸਾਰਿਆਂ ਨੂੰ ਮਾਸਕ ਲਗਾ ਕੇ ਹੀ ਕਾਲਜ ਵਿਚ ਆਉਣਾ ਹੋਵੇਗਾ।

ਇਹ ਵੀ ਪੜ੍ਹੋ : ਸੜਕ 'ਚ ਪਏ ਟੋਇਆਂ ਕਾਰਨ ਸਵਿਫਟ ਕਾਰ ਸਵਾਰ ਨੌਜਵਾਨ ਦੀ ਮੌਤ

ਇਧਰ, ਕੈਂਪਸ ਅਤੇ ਕਾਲਜ ਖੋਲ੍ਹਣ 'ਤੇ ਪੀ. ਯੂ. ਫਿਰ ਕਰੇਗਾ ਰੀਵਿਊ ਬੈਠਕ
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਵਲੋਂ ਕਾਲਜ ਖੋਲ੍ਹਣ ਅਤੇ ਪੀ. ਯੂ. ਨੂੰ ਵਿਦਿਆਰਥੀਆਂ ਲਈ ਖੋਲ੍ਹਣ 'ਤੇ ਅਗਲੇ ਹਫਤੇ ਜਾਂ ਉਸਤੋਂ ਪਹਿਲਾਂ ਹੀ ਇਕ ਬੈਠਕ ਕੀਤੀ ਜਾ ਸਕਦੀ ਹੈ। ਚੰਡੀਗੜ ਪ੍ਰਸ਼ਾਸਨ ਵਲੋਂ ਕਾਲਜ 23 ਨਵੰਬਰ ਤੋਂ ਖੋਲ੍ਹਣ ਦੇ ਐਲਾਨ ਤੋਂ ਬਾਅਦ ਹੁਣ ਪੀ. ਯੂ. ਪ੍ਰਬੰਧਨ ਨੇ ਵੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਪੀ. ਯੂ. ਨੇ ਹਾਲ ਹੀ ਵਿਚ ਇਕ ਬੈਠਕ ਬੁਲਾਕੇ ਫਿਲਹਾਲ ਕੋਵਿਡ-19 ਦੇ ਚਲਦੇ ਪੀ. ਯੂ. ਨਾ ਖੋਲ੍ਹਣ ਦਾ ਫੈਸਲਾ ਲਿਆ ਸੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਹੀ ਚਲਾਉਣ ਦਾ ਫੈਸਲਾ ਲਿਆ ਸੀ। ਪੀ. ਯੂ. ਪ੍ਰਬੰਧਨ ਦਾ ਕਹਿਣਾ ਹੈ ਕਿ ਪ੍ਰਬੰਧਨ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਕੋਈ ਵੀ ਫੈਸਲਾ ਲਿਆ ਜਾਵੇਗਾ। ਇਸ ਸੰਬੰਧ ਵਿਚ ਡੀ. ਯੂ. ਆਈ. ਪ੍ਰੋ. ਆਰ. ਕੇ. ਸਿੰਗਲਾ ਨੇ ਕਿਹਾ ਕਿ ਪੀ. ਯੂ. ਅਤੇ ਕਾਲਜ ਖੋਲ੍ਹਣ ਦੇ ਸੰਬੰਧ ਵਿਚ ਅਗਲੇ ਹਫਤੇ ਇਕ ਬੈਠਕ ਕੀਤੀ ਜਾਵੇਗੀ। ਉਂਝ ਵੀ ਪੀ. ਯੂ. ਪ੍ਰਬੰਧਨ ਲਗਾਤਾਰ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਰੀਵਿਊ ਕਰ ਰਿਹਾ ਹੈ।

ਕੈਸ਼ ਪ੍ਰਮੋਸ਼ਨ ਇੰਟਰਵਿਊ ਮੁਲਤਵੀ
ਪੀ. ਯੂ. ਵਲੋਂ ਕੈਸ਼ ਪ੍ਰਮੋਸ਼ਨ ਦੇ ਇੰਟਰਵਿਊ ਮੁਲਤਵੀ ਕਰਨ ਨੂੰ ਲੈ ਕੇ ਅਫਵਾਹਾਂ ਦਾ ਦੌਰ ਜਾਰੀ ਹੈ। ਇਹ ਇੰਟਰਵਿਊ ਪੂਟਾ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਸ਼ੈਡਿਊਲ ਕੀਤੇ ਗਏ ਸਨ।

ਇਹ ਵੀ ਪੜ੍ਹੋ : 'ਜਾਗੋ' ਨੇ ਜਥੇਦਾਰ ਦੇ ਬਿਆਨ ਦੇ ਅਰਥਾਂ ਨੂੰ ਸਮਝਣ ਦੀ ਕੀਤੀ ਅਪੀਲ


Anuradha

Content Editor

Related News