ਕਾਲਜ ਪੜ੍ਹਨ ਗਈ ਲੜਕੀ ਲਾਪਤਾ

Saturday, Mar 17, 2018 - 01:55 PM (IST)

ਲੁਧਿਆਣਾ (ਸਲੂਜਾ) : ਘਰੋਂ ਕਾਲਜ ਪੜ੍ਹਨ ਗਈ ਇਕ ਲੜਕੀ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਡਵੀਜ਼ਨ 8 ਵਿਚ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਕਾਲਜ ਗਈ ਸੀ, ਜਦੋਂ ਉਸ ਨੂੰ ਦੁਪਹਿਰ ਸਮੇਂ ਫੋਨ ਕੀਤਾ ਤਾਂ ਉਸ ਨੇ ਘਰ ਵਾਪਸ ਆਉਣ ਦੀ ਗੱਲ ਕਹੀ। ਕਾਫੀ ਸਮੇਂ ਤੱਕ ਜਦੋਂ ਉਹ ਵਾਪਸ ਨਾ ਪਰਤੀ ਤਾਂ ਫਿਰ ਉਸ ਦੇ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦਾ ਫੋਨ ਬੰਦ ਮਿਲਿਆ।
ਪੁਲਸ ਨੇ ਇਸ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਤਹਿਤ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News