ਕੋਫੇਪੂਸਾ ਲੱਗਣ ਦੇ ਬਾਵਜੂਦ ਢਾਈ ਸਾਲ ਤੋਂ ਅੰਡਰਗਰਾਊਂਡ ਹੈ ਰਾਮਨਿਵਾਸ ਮੁਹਰ, ਬਰਾਮਦ ਹੋਇਆ ਸੀ 33 ਕਿੱਲੋ ਸੋਨਾ

Thursday, Sep 16, 2021 - 01:06 PM (IST)

ਕੋਫੇਪੂਸਾ ਲੱਗਣ ਦੇ ਬਾਵਜੂਦ ਢਾਈ ਸਾਲ ਤੋਂ ਅੰਡਰਗਰਾਊਂਡ ਹੈ ਰਾਮਨਿਵਾਸ ਮੁਹਰ, ਬਰਾਮਦ ਹੋਇਆ ਸੀ 33 ਕਿੱਲੋ ਸੋਨਾ

ਅੰਮ੍ਰਿਤਸਰ (ਨੀਰਜ) - ਆਈ.ਸੀ.ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਈਆਂ ਸੇਬਾਂ ਦੀਆਂ ਪੇਟੀਆਂ ਵਿੱਚ 33 ਕਿੱਲੋ ਸੋਨਾ ਫੜੇ ਜਾਣ ਦੇ ਮਾਮਲੇ ਵਿੱਚ ਕੋਫੇਪੂਸਾ ਐਕਟ ਲੱਗਣ ਮਗਰੋਂ ਮੁੱਖ ਮੁਲਜ਼ਮ ਸੋਨਾ ਸਮੱਗਲਰ ਰਾਮਨਿਵਾਸ ਮੁਹਰ ਢਾਈ ਸਾਲ ਤੋਂ ਅੰਡਰਗਰਾਊਂਡ ਚੱਲ ਰਿਹਾ ਹੈ ਅਤੇ ਸੁਰੱਖਿਆ ਏਜੰਸੀਆਂ ਦਾ ਮਜ਼ਾਕ ਉੱਡਿਆ ਰਿਹਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਦਸੰਬਰ 2018 ਵਿੱਚ ਆਈ. ਸੀ. ਪੀ. ’ਤੇ ਆਯਾਤੀਤ ਅਫਗਾਨੀ ਸੇਬ ਦੀਆਂ ਪੇਟੀਆਂ ਵਿੱਚ ਛੁਪਾਇਆ ਸੋਨਾ ਫੜਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਸੋਨੇ ਦੀ ਸਮੱਗਲਿੰਗ ਦੇ ਕਾਲੇ ਧੰਦੇ ਵਿੱਚ ਕੋਈ ਮਾਸਟਰਮਾਈਂਡ ਫੜਿਆ ਗਿਆ ਹੋਵੇ। ਮਾਸਟਰਮਾਈਂਡ ਰਾਮਨਿਵਾਸ ਮੁਹਰ ਕਸਟਮ ਵਿਭਾਗ ਦੇ ਸਾਹਮਣੇ ਕਈ ਵਾਰ ਪੇਸ਼ ਹੋਣ ਦੇ ਬਾਅਦ ਵਿਭਾਗ ਦੇ ਸ਼ਿਕੰਜੇ ਤੋਂ ਬਚ ਨਿਕਲਿਆ, ਜੋ ਅੱਜ ਤੱਕ ਕਾਬੂ ਨਹੀਂ ਹੋ ਸਕਿਆ। 

ਇਸ ਕੇਸ ਵਿੱਚ ਰਾਮਨਿਵਾਸ ਦਾ ਨਾਂ ਸਾਹਮਣੇ ਆਉਂਦੇ ਉਸ ਨੇ ਹਾਈਕੋਰਟ ਵਿੱਚ ਜ਼ਮਾਨਤ ਮੰਗ ਦਰਜ ਕਰ ਦਿੱਤੀ ਸੀ ਪਰ ਅਦਾਲਤ ਨੇ ਉਸ ਦੀ ਮੰਗ ਨੂੰ ਰੱਦ ਕਰ ਦਿੱਤਾ। ਇਸ ਮੰਗ ਵਿੱਚ ਵਿਭਾਗ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਰਾਮਨਿਵਾਸ ਮੁਹਰ ਜੋ ਕਰੋੜਾਂ ਰੁਪਏ ਦੇ ਸੋਨੇ ਫੜੇ ਜਾਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਉਹ ਦੇਸ਼ਧ੍ਰੋਹੀ ਗਤੀਵਿਧੀਆਂ ਕਰ ਰਿਹਾ ਹੈ, ਕਿਉਂਕਿ ਕਰੋੜਾਂ ਰੁਪਏ ਦੇ ਸੋਨੇ ਦਾ ਭੁਗਤਾਨ ਹਵਾਲਾ ਰਾਸ਼ੀ ਦੇ ਜਰੀਏ ਕੀਤਾ ਜਾਂਦਾ ਹੈ, ਜੋ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ’ਤੇ ਖ਼ਰਚ ਕੀਤਾ ਜਾਂਦਾ ਹਨ।

ਜ਼ਮਾਨਤ ਰੱਦ ਹੋਣ ਦੇ ਬਾਅਦ ਕਸਟਮ ਵਿਭਾਗ ਸਮੇਤ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਰਾਮਨਿਵਾਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਦੀ ਰਹੀ ਪਰ ਰਾਮਨਿਵਾਸ ਅਜਿਹਾ ਗਾਇਬ ਹੋਇਆ ਕਿ ਅੱਜ ਨਹੀਂ ਮਿਲਿਆ। ਇਸ ਮਾਮਲੇ ਵਿੱਚ ਕਸਟਮ ਵਿਭਾਗ ਦਿੱਲੀ ਦੇ ਚਾਂਦਨੀ ਚੌਕ ਦੇ ਇਕ ਸੋਨਾ ਵਪਾਰੀ ਦੀ ਤਲਾਸ਼ ਕਰ ਰਿਹਾ, ਜੋ ਰਾਮਨਿਵਾਸ ਮੁਹਰ ਨਾਲ ਮਿਲੀਭੁਗਤ ਕੀਤੇ ਹੋਏ ਸੀ। ਇਹ ਉਹੀ ਵਪਾਰੀ ਸੀ ਜੋ ਅਫਗਾਨਿਸਤਾਨ ਤੋਂ ਰਾਮਨਿਵਾਸ ਦੇ ਨਾਲ ਮਿਲ ਕੇ ਸੋਨੇ ਦੀ ਸਮਗਲਿੰਗ ਕਰਵਾ ਰਿਹਾ ਸੀ ਅਤੇ ਕਰੋੜਾਂ ਰੁਪਏ ਦੀ ਰਾਸ਼ੀ ਦਾ ਭੁਗਤਾਨ ਵੀ ਇਸ ਵਪਾਰੀ ਨੇ ਕੀਤਾ ਸੀ ।

ਅਫਗਾਨੀ ਨਾਗਰਿਕ ਤੋਂ ਕੀਤੀ ਜਾਂਚ ’ਚ ਹੋਇਆ ਸੀ ਖੁਲਾਸਾ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕਸਟਮ ਵਿਭਾਗ ਵੱਲੋਂ 33 ਕਿੱਲੋ ਸੋਨਾ ਫੜੇ ਜਾਣ ਦੇ ਮਾਮਲੇ ਵਿਚ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਅਫਗਾਨੀ ਨਾਗਰਿਕ ਤੋਂ ਕੀਤੀ ਗਈ ਜਾਂਚ ਵਿੱਚ ਕਈ ਅਹਿਮ ਖੁਲਾਸੇ ਹੋਏ ਸਨ। ਇਸ ਦੇ ਹਰ ਪਹਿਲੂ ’ਤੇ ਕਸਟਮ ਵਿਭਾਗ ਦੀ ਟੀਮ ਨੇ ਜਾਂਚ ਦੀ ਅਫਗਾਨੀ ਨਾਗਰਿਕ ਆਦਿਲ ਗੁਲਾਮ ਵੀ ਇਸ ਸਮੇਂ ਵਿੱਚ ਜੇਲ੍ਹ ਪਹੁੰਚਾਇਆ ਜਾ ਚੁੱਕਿਆ ਹੈ। ਉਸ ਦੇ ਹੋਰ ਸਾਥੀਆਂ ਦੀ ਵੀ ਕਸਟਮ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਦਿਲ ਦੇ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਸਾਥੀਆਂ ਨੂੰ ਫੜਨ ਲਈ ਅਫਗਾਨੀ ਸਰਕਾਰ ਦੇ ਨਾਲ ਸੰਪਰਕ ਸਾਧਿਆ ਗਿਆ ਪਰ ਵਿਭਾਗ ਦੇ ਹੱਥ ਖਾਲੀ ਰਹੇ ਅਤੇ ਹੁਣ ਤਾਂ ਉਂਝ ਵੀ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ ।

ਸਫੇਦ ਹਾਥੀ ਬਣ ਚੁੱਕਿਆ ਹੈ ਕਸਟਮ ਵਿਭਾਗ ਦਾ ਐਂਟੀ ਸਮਗਲਿੰਗ ਵਿੰਗ
ਕਿਸੇ ਜਮਾਨੇ ਵਿਚ ਕਸਟਮ ਵਿਭਾਗ ਦੇ ਐਂਟੀ ਸਮਗਲਿੰਗ ਵਿੰਗ ਦੀ ਤੂਤੀ ਬੋਲਦੀ ਸੀ ਅਤੇ ਸੋਨੇ ਦੀ ਸਮਗਲਿੰਗ ਤੋਂ ਲੈ ਕੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲਿਆਂ ’ਤੇ ਐਂਟੀ ਸਮਗਲਿੰਗ ਵਿੰਗ ਵੱਲੋਂ ਵੱਡੇ-ਵੱਡੇ ਕੇਸ ਬਣਾਏ ਜਾਂਦੇ ਸਨ। ਵਿਡੰਬਨਾ ਹੈ ਕਿ ਅੱਜ ਐਂਟੀ ਸਮਗਲਿੰਗ ਵਿੰਗ ਸਫੇਦ ਹਾਥੀ ਬਣ ਚੁੱਕਿਆ ਹੈ ਅਤੇ ਨਾਮ ਲਈ ਸਮਗਲਿੰਗ ਵਿੰਗ ਰਹਿ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਐਂਟੀ ਸਮਗਲਿੰਗ ਵਿੰਗ ਨੇ ਕੋਈ ਕੇਸ ਨਹੀਂ ਬਣਾਇਆ ਹੈ ਅਤੇ ਨਾ ਵਿਭਾਗ ਵਿੱਚ ਤਾਇਨਾਤ ਅਧਿਕਾਰੀਆਂ ਨੇ ਕੋਈ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਤੱਕ ਕਿ ਚੌਹਲਾ ਸਾਹਿਬ ਦੇ ਪ੍ਰਭਜੀਤ ਸਿੰਘ ਕੋਲੋਂ 300 ਕਿੱਲੋ ਹੈਰੋਇਨ ਫੜੇ ਜਾਣ ਅਤੇ ਹੋਰ ਅਣਗਿਣਤ ਵੱਡੇ ਸਮੱਗਲਰਾਂ ਦੀ ਗ੍ਰਿਫ਼ਤਾਰੀ ਦੇ ਬਾਅਦ  ਵਿਭਾਗ ਨੇ ਕਿਸੇ ਸਮੱਗਲਰ ਨੂੰ ਰਿਮਾਂਡ ’ਤੇ ਨਹੀਂ ਲਿਆ ਹੈ ਅਤੇ ਆਪਣੇ ਪੱਧਰ ’ਤੇ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮੌਜੂਦਾ ਸਮਾਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿਭਾਗ ਵਿੱਚ ਤਾਇਨਾਤ ਅਧਿਕਾਰੀ ਆਪਣਾ ਟਾਇਮ ਕੋਲ ਕਰਨ ਲਈ ਇਸ ਵਿੱਚ ਨਿਯੁਕਤੀ ਕਰਵਾਉਂਦੇ ਹਨ ।

ਏਅਰਪੋਰਟ ’ਤੇ ਸਖ਼ਤੀ ਦੇ ਬਾਅਦ ਸਮੱਗਲਿੰਗ ਦਾ ਰਸਤਾ ਤਲਾਸ਼ ਰਹੇ ਸਮੱਗਲਰ
ਦੇਸ਼ ਦੇ ਸਾਰੇ ਏਅਰਪੋਟਸ ’ਤੇ ਕਸਟਮ ਵਿਭਾਗ , ਡੀ. ਆਰ. ਆਈ. ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਖਤੀ ਕੀਤੇ ਜਾਣ ਦੇ ਬਾਅਦ ਆਏ ਦਿਨ ਸੋਨਾ ਸਮੱਗਰਾਂ ਨੂੰ ਖੇਪ ਦੇ ਨਾਲ ਰੰਗੇ ਹੱਥਾਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸੋਨਾ ਸਮੱਗਲ ਨਵੇਂ-ਨਵੇਂ ਤਰੀਕੇ ਅਪਣਾ ਕੇ ਸਮੱਗਲਿੰਗ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਫੜੇ ਜਾ ਰਹੇ ਹਨ। ਇਸ ਵਿੱਚ ਆਧੁਨਿਕ ਤਕਨੀਕ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੋਨੇ ਨੂੰ ਪੇਸਟ ਬਣਾਕੇ ਛੁਪਾਇਆ ਜਾ ਰਿਹਾ ਹੈ

ਪਰ ਸਭ ਕੁਝ ਅਸਫਲ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਸੋਨਾ ਸਮੱਗਲਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਲਈ ਸਮੱਗਲਿੰਗ ਦਾ ਕੋਈ ਆਸਾਨ ਰਸਤਾ ਤਲਾਸ਼ ਰਹੇ ਹਨ। ਆਈ. ਸੀ. ਪੀ. ਅਟਾਰੀ ਵਿੱਚ ਟਰੱਕ ਸਕੈਨਰ ਨਾ ਹੋਣ ਦੇ ਕਾਰਨ ਸਮੱਗਲਰਾਂ ਨੂੰ ਉਮੀਦ ਸੀ ਕਿ 33 ਕਿੱਲੋ ਸੋਨਾ ਕੱਢਣ ਦੀ ਕੋਸ਼ਿਸ਼ ਸਫਲ ਹੋ ਜਾਵੇਗੀ ਅਤੇ ਕਸਟਮ ਵਿਭਾਗ ਸੇਬ ਦੀਆਂ ਪੇਟੀਆਂ ਵਿਚ ਛੁਪਾਇਆ ਗਿਆ ਸੋਨਾ ਟਰੇਸ ਨਹੀਂ ਕਰ ਪਾਵੇਗਾ ਪਰ ਸਮੱਗਲਰਾਂ ਦੇ ਸਾਰੇ ਇਰਾਦੇ ਹੁਣੇ ਤੱਕ ਫੇਲ ਸਾਬਤ ਰਹੇ ।


author

rajwinder kaur

Content Editor

Related News