ਜਲੰਧਰ ਦੀ ਮਸ਼ਹੂਰ ਸਵੀਟ ਤੇ ਕੇਕ ਸ਼ਾਪ ਚਰਚਾ 'ਚ, ਸਮੋਸੇ 'ਚੋਂ ਨਿਕਲਿਆ ਕਾਕਰੇਚ

Saturday, Jan 27, 2024 - 03:46 PM (IST)

ਜਲੰਧਰ ਦੀ ਮਸ਼ਹੂਰ ਸਵੀਟ ਤੇ ਕੇਕ ਸ਼ਾਪ ਚਰਚਾ 'ਚ, ਸਮੋਸੇ 'ਚੋਂ ਨਿਕਲਿਆ ਕਾਕਰੇਚ

ਜਲੰਧਰ (ਸੋਨੂੰ)- ਜਲੰਧਰ ਦੇ ਰਾਮਾਮੰਡੀ ਨੇੜੇ ਇਕ ਮਿਠਾਈ ਦੀ ਦੁਕਾਨ 'ਤੇ ਦੋ ਭਰਾਵਾਂ ਨੇ ਹੰਗਾਮਾ ਕਰ ਦਿੱਤਾ। ਦੋਵਾਂ ਨੇ ਦੋਸ਼ ਲਾਇਆ ਕਿ ਉਕਤ ਹਲਵਾਈ ਦੀ ਦੁਕਾਨ ਤੋਂ ਖ਼ਰੀਦੇ ਸਮੋਸੇ 'ਚੋਂ ਕਾਕਰੋਚ ਨਿਕਲਿਆ ਹੈ। ਇਸ ਦੇ ਨਾਲ ਹੀ ਰਾਮਾਮੰਡੀ ਸਥਿਤ ਨਿਊ ਬੋਲੀਨਾ ਸਵੀਟਸ ਸ਼ਾਪ ਦੇ ਮਾਲਕਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਕੁਝ ਸਮੇਂ ਬਾਅਦ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋਇਆ।

PunjabKesari

ਪੀੜਤ ਮੁਕੇਸ਼ ਵਰਮਾ ਨੇ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਸਵੇਰੇ ਹਲਵਾਈ ਦੀ ਦੁਕਾਨ ਤੋਂ ਖਾਣ ਲਈ ਸਮੋਸੇ ਖ਼ਰੀਦੇ ਸਨ। ਇਸ ਦੌਰਾਨ ਮੁਕੇਸ਼ ਦੇ ਸਮੋਸੇ 'ਚ ਕਾਕਰੋਚ ਨਿਕਲ ਗਿਆ। ਜਦੋਂ ਪੀੜਤ ਨੇ ਇਸ ਦੀ ਸ਼ਿਕਾਇਤ ਦੁਕਾਨਦਾਰ ਨੂੰ ਕੀਤੀ ਤਾਂ ਉਸ ਨੇ ਕਾਕਰੋਚ ਨੂੰ ਸਾਬਤ ਧਨੀਆ ਕਹਿ ਕੇ ਭਜਾ ਦਿੱਤਾ ਪਰ ਮੁਕੇਸ਼ ਦੁਆਰਾ ਬਣਾਈ ਗਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਕਤ ਸਮੋਸੇ ਵਿੱਚ ਇਕ ਮਰਿਆ ਹੋਇਆ ਕਾਕਰੋਚ ਪਿਆ ਹੈ।

ਇਹ ਵੀ ਪੜ੍ਹੋ : ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News