IGI ਏਅਰਪੋਰਟ 'ਤੇ ਕੀਨੀਆ ਦੇ ਯਾਤਰੀ ਤੋਂ ਬਰਾਮਦ ਹੋਈ 17 ਕਰੋੜ ਦੀ ਕੋਕੀਨ, DRI ਨੇ ਕੀਤਾ ਗ੍ਰਿਫ਼ਤਾਰ

Wednesday, Aug 23, 2023 - 06:55 PM (IST)

IGI ਏਅਰਪੋਰਟ 'ਤੇ ਕੀਨੀਆ ਦੇ ਯਾਤਰੀ ਤੋਂ ਬਰਾਮਦ ਹੋਈ 17 ਕਰੋੜ ਦੀ ਕੋਕੀਨ, DRI ਨੇ ਕੀਤਾ ਗ੍ਰਿਫ਼ਤਾਰ

ਜੈਤੋ (ਰਘੁਨੰਦਨ ਪਰਾਸ਼ਰ) - ਵਿੱਤ ਮੰਤਰਾਲੇ ਨੇ ਅੱਜ ਇੱਕ ਹੋਰ ਕਾਰਵਾਈ ਦੌਰਾਨ ਦੱਸਿਆ ਕਿ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਬੀਤੇ ਦਿਨ ਨੈਰੋਬੀ ਤੋਂ ਆਏ ਇੱਕ ਕੀਨੀਆ ਦੇ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈਜੀਆਈ ਏਅਰਪੋਰਟ ਨਵੀਂ ਦਿੱਲੀ 'ਤੇ ਜਦੋਂ ਉਸ ਤੋਂ ਜ਼ੁਬਾਨੀ ਪੁੱਛਗਿੱਛ ਕੀਤੀ ਤਾਂ ਯਾਤਰੀ ਨੇ ਕੋਈ ਵੀ ਵਰਜਿਤ ਵਸਤੂ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਡੀ.ਆਰ.ਆਈ. ਦੇ ਅਧਿਕਾਰੀਆਂ ਵੱਲੋਂ ਸ਼ੱਕੀ ਵਿਅਕਤੀ ਦੇ ਸਾਮਾਨ ਦੀ ਜਦੋਂ ਤਲਾਸ਼ੀ ਲਈ ਗਈ ਤਾਂ 1,698 ਗ੍ਰਾਮ ਕੋਕੀਨ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਚੰਦਰਮਾ ਦੀ ਸਤਹਿ 'ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਵਧਾਈ

ਅਧਿਕਾਰੀਆਂ ਅਨੁਸਾਰ ਬਰਾਮਦ ਹੋਈ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 17 ਕਰੋੜ ਰੁਪਏ ਦੱਸੀ ਗਈ। ਪੁੱਛਗਿੱਛ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਯਾਤਰੀ ਕੋਲ ਮੁੰਬਈ ਜਾਣ ਵਾਲੀ ਫਲਾਈਟ ਦੀ ਇੱਕ ਹਵਾਈ ਟਿਕਟ ਵੀ ਸੀ, ਜੋ ਕੁਝ ਘੰਟਿਆਂ ਬਾਅਦ ਰਵਾਨਾ ਹੋਣ ਵਾਲੀ ਸੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੀ ਸਪਲਾਈ ਮੁੰਬਈ ਵਿੱਚ ਕੀਤੀ ਜਾਣੀ ਸੀ। ਕੈਰੀਅਰ ਅਤੇ ਪ੍ਰਾਪਤਕਰਤਾ ਦੋਵਾਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ, 1985 ਦੇ ਉਪਬੰਧਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਜਨਵਰੀ-ਜੁਲਾਈ 2023 ਦੀ ਮਿਆਦ ਦੌਰਾਨ ਡੀਆਰਆਈ ਅਧਿਕਾਰੀਆਂ ਵੱਲੋਂ 31 ਕਿਲੋ ਤੋਂ ਵੱਧ ਕੋਕੀਨ ਅਤੇ 96 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News