ਘਰ ’ਚ ਵੜਿਆ ਕੋਬਰਾ, ਜੰਗਲਾਤ ਵਿਭਾਗ ਨੇ ਕੀਤਾ ਕਾਬੂ

Thursday, Jul 25, 2024 - 04:28 PM (IST)

ਘਰ ’ਚ ਵੜਿਆ ਕੋਬਰਾ, ਜੰਗਲਾਤ ਵਿਭਾਗ ਨੇ ਕੀਤਾ ਕਾਬੂ

ਅਬੋਹਰ (ਸੁਨੀਲ) : ਬੀਤੀ ਰਾਤ ਸਥਾਨਕ ਗੁਰੂ ਕ੍ਰਿਪਾ ਕਾਲੋਨੀ ਦੇ ਇਕ ਘਰ 'ਚ ਕੋਬਰਾ ਸੱਪ ਦਾਖ਼ਲ ਹੋ ਗਿਆ, ਜਿਸ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਇਲਾਕਾ ਨਿਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਅਤੇ 15 ਮਿੰਟ ਦੇ ਅੰਦਰ ਹੀ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਘਰ ’ਚੋਂ ਕੋਬਰਾ ਸੱਪ ਨੂੰ ਫੜ੍ਹ ਲਿਆ, ਜਿਸ ਨਾਲ  ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ।

ਜਾਣਕਾਰੀ ਅਨੁਸਾਰ ਗਲੀ ਨੰਬਰ-2 ਦੇ ਵਸਨੀਕ ਅਜੇ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਸ ਦੇ ਪਰਿਵਾਰਕ ਮੈਂਬਰ ਰਸੋਈ ਵਿਚ ਖਾਣਾ ਬਣਾ ਰਹੇ ਸਨ ਤਾਂ ਉਸ ਦੀ ਨਜ਼ਰ ਸਿਲੰਡਰ ਦੇ ਕੋਲ ਪਈ, ਜਿੱਥੇ ਇਕ ਕੋਬਰਾ ਸੱਪ ਲੁਕਿਆ ਹੋਇਆ ਸੀ, ਜਿਸ ’ਤੇ ਉਹ ਤੁਰੰਤ ਬਾਹਰ ਆਏ ਤੇ ਉਨ੍ਹਾਂ ਨੂੰ ਦੱਸਿਆ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਇਹ ਕਰੀਬ 9 ਫੁੱਟ ਲੰਬਾ ਸੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਸਿਰਫ 15 ਮਿੰਟਾਂ ਦੇ ਅੰਦਰ ਹੀ ਵਨ-ਗਾਰਡ ਕੁਲਵੰਤ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸੱਪ ਨੂੰ ਰੈਸਕਿਊ ਕਰ ਕੇ ਆਪਣੇ ਨਾਲ ਲੈ ਗਈ। ਇਸ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ।
 


author

Babita

Content Editor

Related News