CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ

Friday, Jul 08, 2022 - 10:59 AM (IST)

CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ

ਚੰਡੀਗੜ੍ਹ : ਆਮ ਤੌਰ ’ਤੇ ਸਰਕਾਰੀ ਅਧਿਕਾਰੀਆਂ ਤੇ ਨੇਤਾਵਾਂ ਦੀ ਚਹਿਲ-ਕਦਮੀ ਵਾਲੀ ਮੁੱਖ ਮੰਤਰੀ ਰਿਹਾਇਸ਼ 'ਚ ਵੀਰਵਾਰ ਨੂੰ ਢੋਲ ਦੀ ਥਾਪ ਗੂੰਜਦੀ ਰਹੀ। ਮੁੱਖ ਮੰਤਰੀ ਭਗਵੰਤ ਮਾਨ ਲਾਵਾਂ ਲੈ ਕੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ। ਵਿਆਹ ਤੋਂ ਬਾਅਦ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਰਿਸ਼ਤੇਦਾਰਾਂ ਦੇ ਨਾਲ ਬੋਲੀਆਂ ਪਾ ਕੇ ਜੰਮ ਕੇ ਗਿੱਧਾ ਪਾਇਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਕਲਿਆਣ 5 ਸਾਥੀਆਂ ਸਣੇ ਗ੍ਰਿਫ਼ਤਾਰ

PunjabKesari

ਭਗਵੰਤ ਮਾਨ ਦੇ ਵਿਆਹ ਦੀ ਖੁਸ਼ੀ ਪੰਜਾਬ ਦੇ ਕਈ ਇਲਾਕਿਆਂ 'ਚ ਵੀ ਦਿਖਾਈ ਦਿੱਤੀ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾਇਆ। ਭਗਵੰਤ ਮਾਨ ਦੇ ਪਿੰਡ ਸਤੌਜ 'ਚ ਔਰਤਾਂ ਨੇ ਜੰਮ ਕੇ ਗਿੱਧਾ ਪਾਇਆ। ਵਿਧਾਇਕ ਦੇਵ ਮਾਨ ਨੇ ਖੁਸ਼ੀ ਦੇ ਲੱਡੂ ਵੰਡੇ ਤੇ ਖ਼ੁਦ ਬੋਲੀਆਂ ਵੀ ਪਾਈਆਂ। ਦੋਸਤਾਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਭਗਵੰਤ ਮਾਨ ਦੇ ਪ੍ਰਸ਼ੰਸਕਾਂ ਦਾ ਮੂੰਹ ਵੀ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)

PunjabKesari

ਵਿਆਹ ਦੇ ਸਮਾਰੋਹ ਨੂੰ ਲੈ ਕੇ ਸੈਕਟਰ-2 ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਰਹੇ। ਇਸ ਦੌਰਾਨ ਭਗਵੰਤ ਮਾਨ ਦੇ ਕਈ ਚਾਹੁਣ ਵਾਲੇ ਸਰਕਾਰੀ ਰਿਹਾਇਸ਼ ਦੇ ਬਾਹਰ ਡਟੇ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਉੱਤਰਾਖੰਡ ਘੁੰਮਣ ਗਏ 9 ਪੰਜਾਬੀਆਂ ਦੀ ਮੌਤ, ਨਹਿਰ 'ਚ ਡਿੱਗੀ ਕਾਰ

PunjabKesari

ਮੁੱਖ ਮੰਤਰੀ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਕਰੀਬੀ ਦੋਸਤਾਂ ਨੂੰ ਮਠਿਆਈ ਦੇ ਕੇ ਬਾਹਰ ਭੇਜਿਆ ਤੇ ਸਭ ਦਾ ਮੂੰਹ ਮਿੱਠਾ ਕਰਵਾਇਆ। ਦੱਸਣਯੋਗ ਹੈ ਕਿ ਬੇਹੱਦ ਸਾਦੇ ਵਿਆਹ ਸਮਾਰੋਹ ਦੇ ਚੱਲਦਿਆਂ ਸਾਰੇ ਰੀਤੀ-ਰਿਵਾਜ਼ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਹੀ ਸੰਪੰਨ ਕੀਤੇ ਗਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਮਜ਼ਾਕੀਆ ਅੰਦਾਜ਼ 'ਚ ਵੀ ਦਿਸੇ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News