ਗੈਂਗਸਟਰਾਂ ਨੂੰ ਲੈ ਕੇ ਬੋਲੇ CM ਮਾਨ, ਕਾਂਗਰਸ ਤੇ ਅਕਾਲੀ ਦਲ ਨੇ ਦਿੱਤੀ ਸੀ ਸਿਆਸੀ ਸੁਰੱਖਿਆ

Monday, Feb 27, 2023 - 02:28 AM (IST)

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ’ਚ ਗੈਂਗਸਟਰਵਾਦ ਨੂੰ ਲੈ ਕੇ ਰਵਾਇਤੀ ਪਾਰਟੀਆਂ ਨੂੰ ਘੇਰਦਿਆਂ ਕਿਹਾ ਕਿ ਸਾਨੂੰ ਤਾਂ ਅਜੇ ਸੱਤਾ ’ਚ ਆਇਆਂ ਸਾਢੇ ਗਿਆਰਾਂ ਮਹੀਨੇ ਹੀ ਹੋਏ ਹਨ, ਕੀ ਇਹ ਗੈਂਗਸਟਰ ਹੁਣੇ ਹੀ ਪੈਦਾ ਹੋਏ ਹਨ। ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ’ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ ਸਿਆਸੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਵਿਰੋਧੀਆਂ ਨੂੰ ਦਿੱਤੀ ਧਮਕੀ

ਇਨ੍ਹਾਂ ਪਾਰਟੀਆਂ ਨੇ ਗੈਂਗਸਟਰਾਂ ਨੂੰ ਆਪਣੇ ਯੂਥ ਕੇਡਰ ’ਚ ਰੱਖ ਕੇ ਪਾਲ਼ਿਆ ਤੇ ਇਨ੍ਹਾਂ ਤੋਂ ਕਈ ਤਰ੍ਹਾਂ ਕੰਮ ਲਏ ਗਏ। ਇਨ੍ਹਾਂ ਗੈਂਗਸਟਰਾਂ ਦੀ ਵਰਤੋਂ ਇਹ ਪਾਰਟੀਆਂ ਚੋਣਾਂ ਦੇ ਸਮੇਂ ਡਰਾਉਣ-ਧਮਕਾਉਣ ਲਈ ਕਰਦੀਆਂ ਸਨ। ਕਾਂਗਰਸ ਤੇ ਅਕਾਲੀ ਦਲ ਗੈਂਗਸਟਰਾਂ ਨੂੰ ਬਚਾਉਂਦੇ ਰਹਿੰਦੇ ਸਨ, ਸਰਕਾਰ ਦੋਵਾਂ ’ਚੋਂ ਭਾਵੇਂ ਕਿਸੇ ਵੀ ਪਾਰਟੀ ਦੀ ਹੁੰਦੀ ਸੀ। ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਤੀਜੀ ਪਾਰਟੀ ਵੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਲਈ ਡਰੱਗ, ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਹੇ ਹਾਂ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਚਾਹੁੰਦੇ ਹਾਂ, ਨਾ ਕਿ ਲੰਡਨ ਤੇ ਕੈਲੀਫੋਰਨੀਆ। ਪੁਰਾਣਾ ਪੰਜਾਬ ਵਾਪਸ ਆ ਜਾਵੇ, ਅਸੀਂ ਉਸ ਤੋਂ ਹੀ ਸੰਤੁਸ਼ਟ ਹੋਵਾਂਗੇ। 

ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ


Manoj

Content Editor

Related News