CM ਮਾਨ ਦਾ ਵੱਡਾ ਬਿਆਨ : ਕੇਜਰੀਵਾਲ ਵੱਲੋਂ ਚੋਣ ਮੈਨੀਫੈਸਟੋ ’ਚ ਦਿੱਤੀਆਂ ਸਹੂਲਤਾਂ ਦੀ ਭਾਜਪਾ ਨੇ ਕੀਤੀ ਨਕਲ

Sunday, Jan 19, 2025 - 09:09 AM (IST)

CM ਮਾਨ ਦਾ ਵੱਡਾ ਬਿਆਨ : ਕੇਜਰੀਵਾਲ ਵੱਲੋਂ ਚੋਣ ਮੈਨੀਫੈਸਟੋ ’ਚ ਦਿੱਤੀਆਂ ਸਹੂਲਤਾਂ ਦੀ ਭਾਜਪਾ ਨੇ ਕੀਤੀ ਨਕਲ

ਜਲੰਧਰ/ਚੰਡੀਗੜ੍ਹ (ਧਵਨ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ, ਜੋ ਹੁਣ ਦੇਸ਼ ਭਰ ਵਿਚ ਫੈਲ ਗਈ ਹੈ। ਆਮ ਆਦਮੀ ਪਾਰਟੀ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ‘ਆਪ’ ਨੇਤਾ ਜਰਨੈਲ ਸਿੰਘ ਵੱਲੋਂ ਲੋਹੜੀ ਤਿਉਹਾਰ ਸਬੰਧੀ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਸਨ, ਉਹ ਖੁਦ ਤਬਾਹ ਹੋ ਗਏ। ਪੰਜਾਬ ਹੁਣ ‘ਰੰਗਲਾ ਪੰਜਾਬ’ ਬਣਨ ਵੱਲ ਵਧ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਉਲਝਣ ਵਾਲੇ ਅੱਜ ਖੁਦ ਹੱਥ ਜੋੜ ਰਹੇ ਹਨ।

ਇਹ ਵੀ ਪੜ੍ਹੋ - ਬੱਚਿਓ ਫੜ੍ਹ ਲਓ ਤਿਆਰੀ! ਇਸ ਦਿਨ ਤੋਂ ਖ਼ੁੱਲ੍ਹ ਰਹੇ ਨੇ ਸਾਰੇ ਸਕੂਲ

ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੇ ਧਰਮ ਦੇ ਨਾਂ ’ਤੇ ਬਹੁਤ ਅੱਤਿਆਚਾਰ ਕੀਤੇ ਅਤੇ ਅੱਜ ਉਹ ਉਸੇ ਦਾ ਖਮਿਆਜ਼ਾ ਭੁਗਤ ਰਹੇ ਹਨ। ਰੱਬ ਸਭ ਕੁਝ ਦੇਖਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਹੈ, ਬਿਜਲੀ ਦੀ ਗੱਲ ਕਰਦੀ ਹੈ ਅਤੇ ਸਮਾਜ ਨੂੰ ਵੰਡਣ ਜਾਂ ਲੜਨ ਦੀ ਗੱਲ ਨਹੀਂ ਕਰਦੀ। ‘ਆਪ’ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿਚ ਆਏ ਹਨ। ਰਵਾਇਤੀ ਪਾਰਟੀਆਂ ਨੇ ਦੇਸ਼ ਅਤੇ ਪੰਜਾਬ ਨੂੰ ਲੁੱਟਿਆ ਹੈ ਅਤੇ ਇਸੇ ਕਰ ਕੇ ਜਨਤਾ ਇਨ੍ਹਾਂ ਪਾਰਟੀਆਂ ਨੂੰ ਨਕਾਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ, ਮਜੀਠੀਆ, ਸਿੱਧੂ, ਕੈਪਟਨ ਅਤੇ ਹੋਰ ਵੱਡੇ ਆਗੂ ਵਿਧਾਨ ਸਭਾ ਚੋਣਾਂ ਵਿਚ ਹਾਰ ਗਏ। ਜਨਤਾ ਨੇ ਇਨ੍ਹਾਂ ਆਗੂਆਂ ਪ੍ਰਤੀ ਆਪਣਾ ਗੁੱਸਾ ਇਸ ਲਈ ਜ਼ਾਹਿਰ ਕੀਤਾ, ਕਿਉਂਕਿ ਇਨ੍ਹਾਂ ਆਗੂਆਂ ਨੇ ਜਨਤਾ ਦੀ ਪਰਵਾਹ ਨਹੀਂ ਸੀ ਕੀਤੀ।

ਇਹ ਵੀ ਪੜ੍ਹੋ - ਸਹੁਰੇ ਹੋਣ ਤਾਂ ਅਜਿਹੇ...ਜਵਾਈ ਦੇ ਘਰ ਆਉਣ ਦੀ ਖ਼ੁਸ਼ੀ 'ਚ ਬਣਵਾਏ 630 ਪਕਵਾਨ, ਕੀਤਾ ਅਨੋਖਾ ਸਵਾਗਤ

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵਿਰੋਧੀ ਪਾਰਟੀਆਂ ਕੇਜਰੀਵਾਲ ਵੱਲੋਂ ਮੁਫ਼ਤ ਬਿਜਲੀ, ਮੁਫ਼ਤ ਬੱਸ ਸਹੂਲਤ ਅਤੇ ਹੋਰ ਮੁਫ਼ਤ ਸਹੂਲਤਾਂ ਦੇਣ ਦੀ ਨਿੰਦਾ ਕਰਦੀਆਂ ਸਨ। ਭਾਜਪਾ ਪਹਿਲਾਂ ਸਾਡੇ ’ਤੇ ਮੁਫ਼ਤ ਚੀਜ਼ਾਂ ਵੰਡਣ ਦਾ ਦੋਸ਼ ਲਗਾਉਂਦੀ ਸੀ ਪਰ ਹੁਣ ਇਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਈ ਮੁਫ਼ਤ ਰਿਆਇਤਾਂ ਦਾ ਐਲਾਨ ਕੀਤਾ ਹੈ। ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕੀਤੀ ਸੀ ਪਰ ਅੱਜ ਤਕ ਕਾਲਾ ਧਨ ਵਾਪਸ ਨਹੀਂ ਲਿਆਂਦਾ ਗਿਆ ਅਤੇ ਨਾ ਹੀ 15-15 ਲੱਖ ਰੁਪਏ ਲੋਕਾਂ ਦੇ ਬੈਂਕ ਖਾਤਿਆਂ ਵਿਚ ਆਏ।

ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News