CM ਮਾਨ ਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ, ਬੋਲੇ-ਡਰੋਨ ਜਾਂ ਮਿਜ਼ਾਈਲ ਡਿੱਗਣ 'ਤੇ...(ਵੀਡੀਓ)

Saturday, May 10, 2025 - 01:49 PM (IST)

CM ਮਾਨ ਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ, ਬੋਲੇ-ਡਰੋਨ ਜਾਂ ਮਿਜ਼ਾਈਲ ਡਿੱਗਣ 'ਤੇ...(ਵੀਡੀਓ)

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਫਾਇਰ ਸਟੇਸ਼ਨਾਂ ਨੂੰ ਅਤਿ-ਆਧੁਨਿਕ ਅੱਗ ਬੁਝਾਊ ਯੰਤਰ ਅਤੇ ਵਾਹਨ ਸੌਂਪੇ ਗਏ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਗ ਬੁਝਾਊ ਯੰਤਰਾਂ ਨਾਲ ਸਬੰਧਿਤ 47 ਕਰੋੜ ਰੁਪਏ ਦਾ ਸਮਾਨ ਖ਼ਰੀਦਿਆ ਗਿਆ ਹੈ। ਇਹ ਯੰਤਰ ਪਠਾਨਕੋਟ, ਨੰਗਲ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਬਟਾਲਾ ਅਤੇ ਸਰਹੱਦੀ ਇਲਾਕਿਆਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਅੱਜ ਦਾ ਮਾਹੌਲ ਬਣਿਆ ਹੋਇਆ ਹੈ, ਉਸ ਨੂੰ ਮੁੱਖ ਰੱਖਦਿਆਂ ਇਹ ਯੰਤਰ ਅੱਜ ਹੀ ਜਾਰੀ ਹੋ ਜਾਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਲਾਤ ਦਰਮਿਆਨ ਜੇਕਰ ਕਿਸੇ ਮਿਜ਼ਾਈਲ ਜਾਂ ਡਰੋਨ ਦਾ ਹਿੱਸਾ ਕਿਤੇ ਡਿੱਗਦਾ ਹੈ ਤਾਂ ਦਿਨ ਚੜ੍ਹਦੇ ਨੂੰ ਲੋਕ ਉਸ ਨੂੰ ਦੇਖਣ ਲਈ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ : ਤਣਾਅ ਵਿਚਾਲੇ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ DETAIL

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ 'ਚ ਕੋਈ ਧਮਾਕਾ ਹੋਇਆ ਹੈ ਤਾਂ ਇਸ ਦੀ ਸੂਚਨਾ ਪੁਲਸ ਜਾਂ ਫੌ਼ਜ ਨੂੰ ਦਿੱਤੀ ਜਾਵੇ, ਉੱਥੇ ਆਪ ਜਾ ਕੇ ਭੀੜ ਨਾ ਪਾਓ ਕਿਉਂਕਿ ਉਸ ਮਿਜ਼ਾਈਲ ਜਾਂ ਡਰੋਨ ਦੇ ਕੁੱਝ ਹਿੱਸੇ ਜ਼ਿੰਦਾ ਵੀ ਹੋ ਸਕਦੇ ਹਨ ਅਤੇ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫੌ਼ਜ ਵਲੋਂ ਸਾਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਫਿਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਦਿਖਦੀ ਹੈ ਤਾਂ ਪੁਲਸ ਅਤੇ ਫ਼ੌਜ ਨੂੰ ਸੂਚਨਾ ਦਿਓ ਤਾਂ ਜੋ ਉਸ ਨੂੰ ਡਿਫਿਊਜ਼ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਧਮਾਕਿਆਂ ਵਿਚਾਲੇ ਕਪੂਰਥਲਾ ਦੇ ਲੋਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, DC ਨੇ ਕੀਤੀ ਅਪੀਲ

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਹੁਣ ਤਾਂ ਦਿਨ ਨੂੰ ਵੀ ਹਮਲੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਉਹ ਕਹਿ ਰਹੇ ਹਨ ਕਿ ਅਸੀਂ ਤਣਾਅ ਖ਼ਤਮ ਕਰਨ ਲਈ ਤਿਆਰ ਹਾਂ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਸਰਵ ਧਰਮ ਮੀਟਿੰਗ ਅਤੇ 5 ਵਜੇ ਆਲ ਪਾਰਟੀ  ਮੀਟਿੰਗ ਬੁਲਾਈ ਗਈ ਹੈ ਤਾਂ ਜੋ ਅਸੀਂ ਫੌ਼ਜ ਨੂੰ ਇਹ ਸੁਨੇਹਾ ਦੇ ਸਕੀਏ ਕਿ ਸਾਰੇ ਧਰਮਾਂ ਅਤੇ ਪਾਰਟੀਆਂ ਦੇ ਲੋਕ ਸਿਆਸਤ ਤੋਂ ਉੱਪਰ ਉੱਠ ਕੇ ਇਸ ਸਮੇਂ ਫ਼ੌਜ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਫਰੰਟ 'ਤੇ ਲੜਾਈ ਲੜੀ ਹੈ ਅਤੇ ਪੰਜਾਬ ਹੁਣ ਵੀ ਲੀਡ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ-ਜਿੱਥੇ ਮਿਜ਼ਾਈਲਾਂ ਜਾਂ ਡਰੋਨ ਡਿੱਗੇ ਹਨ, ਭਲਕੇ ਉਹ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਨਗਾ ਅਤੇ ਲੋਕਾਂ ਨੂੰ ਘਬਰਾਉਣ ਦੀ ਜਾਂ ਰਾਸ਼ਨ ਇਕੱਠਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਕੋਲ ਸਭ ਕੁੱਝ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News