ਵਿਸ਼ਵ ਵਾਤਾਵਰਣ ਦਿਵਸ 'ਤੇ CM ਮਾਨ Live, 'ਕੁਦਰਤ ਨਾਲ ਛੇੜਛਾੜ 'ਤੇ ਖਾਮਿਆਜ਼ਾ ਭੁਗਤਣਾ ਪੈਂਦਾ' (ਵੀਡੀਓ)

06/05/2023 2:08:46 PM

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਮੋਹਾਲੀ ਵਿਖੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵਾਤਾਵਰਣ ਦਿਵਸ ਹੈ, ਜੋ ਕਿ ਹਰ ਰੋਜ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਸੀ, ਉਸ ਵੇਲੇ ਸਾਡੇ ਗੁਰੂ ਸਹਿਬਾਨਾਂ ਨੇ ਹਵਾ ਨੂੰ ਗੁਰੂ, ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਮੰਨਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਉਸ ਵੇਲੇ ਹੀ ਸਮਝਾ ਦਿੱਤਾ ਸੀ ਕਿ ਭਵਿੱਖ 'ਚ ਇਨ੍ਹਾਂ ਚੀਜ਼ਾਂ ਨੂੰ ਸੰਭਾਲ ਲਿਓ ਪਰ ਅਸੀਂ ਇਹ 3 ਚੀਜ਼ਾਂ ਵੀ ਨਹੀਂ ਸਾਂਭ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ 80 ਫ਼ੀਸਦੀ ਬਾਸਮਤੀ ਪੈਦਾ ਕਰ ਰਿਹਾ ਹੈ ਅਤੇ ਇਸ ਦੀ ਬਰਾਮਦ ਕੀਤੀ ਜਾਂਦੀ ਹੈ। ਹੁਣ ਇੱਥੋਂ ਚੈੱਕ ਕਰਕੇ ਹੀ ਬਾਸਮਤੀ ਅੱਗੇ ਭੇਜੀ ਜਾਵੇਗੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਵਾਤਾਵਰਣ ਦਿਵਸ ਦੇ ਪ੍ਰੋਗਰਾਮ 'ਚ ਹੋਣਗੇ ਸ਼ਾਮਲ

ਉਨ੍ਹਾਂ ਕਿਹਾ ਕਿ ਵਾਤਵਾਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਪਵੇਗਾ ਅਤੇ ਇਸ ਦੇ ਲਈ ਸਭ ਨੂੰ ਆਪਣਾ ਫਰਜ਼ ਨਿਭਾਉਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਨਾਲ ਛੇੜਛਾੜ ਕਰਨ ਦੇ ਨਤੀਜੇ ਭੁਗਤਣੇ ਪੈਂਦੇ ਹਨ। ਪੈਸਾ ਕੋਈ ਵੀ ਨਾਲ ਨਹੀਂ ਲੈ ਕੇ ਜਾਂਦਾ। ਉਨ੍ਹਾਂ ਕਿਹਾ ਕਿ ਸਾਨੂੰ ਟਰੀਟਮੈਂਟ ਪਲਾਂਟ ਲਾ ਕੇ ਪਾਣੀ ਨੂੰ ਅਤੇ ਪਰਾਲੀ ਨਾ ਸਾੜ ਕੇ ਹਵਾ 'ਚ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਪਵੇਗਾ। ਇਸ ਦੇ ਨਾਲ ਹੀ ਸਪਰੇਆਂ ਨਾ ਕਰਕੇ ਧਰਤੀ ਨੂੰ ਬਚਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਸਪਰੇਆਂ ਬਾਰੇ ਕੁੱਝ ਦੱਸਦਾ ਹੀ ਨਹੀਂ ਸੀ ਕਿ ਕਿੰਨੀ ਕਰਨੀ ਹੈ ਅਤੇ ਕਦੋਂ ਕਰਨੀ ਹੈ। ਉਨ੍ਹਾਂ ਕਿਹਾ ਕਿ ਸਪਰੇਆਂ ਕਾਰਨ ਕਿੰਨੀਆਂ ਬੀਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ।

ਇਹ ਵੀ ਪੜ੍ਹੋ : PU ਮਾਮਲੇ 'ਤੇ CM ਭਗਵੰਤ ਮਾਨ ਦੇ ਅਹਿਮ ਖ਼ੁਲਾਸੇ, ਬੋਲੇ-ਹਰਿਆਣਾ ਨੂੰ ਮੇਰੀ ਕੋਰੀ ਨਾਂਹ (ਵੀਡੀਓ)

ਸਬਜ਼ੀਆਂ ਨੂੰ ਟੀਕੇ ਲਾਏ ਜਾ ਰਹੇ ਹਨ ਅਤੇ ਮੱਝਾਂ ਨੂੰ ਟੀਕੇ ਲਾ ਕੇ ਚੋਣ ਲੱਗ ਗਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਨਲਕਾ ਜਾਂ ਬੋਰ ਲਾਉਣ ਤੋਂ ਪਹਿਲਾਂ ਬਕਾਇਦਾ ਅਰਦਾਸ ਕੀਤੀ ਜਾਂਦੀ ਸੀ ਅਤੇ ਉਹ ਖ਼ੁਦ ਦੀਵਾਲੀ ਵਾਲੇ ਦਿਨ ਖੇਤ ਜਾ ਕੇ ਖੁਆਜਾ ਪੀਰ ਮਤਲਬ ਕਿ ਪਾਣੀ ਦੇ ਦੇਵਤੇ ਦਾ ਦੀਵਾ ਲਾ ਕੇ ਆਉਂਦੇ ਸਨ ਪਰ ਅੱਜ-ਕੱਲ੍ਹ ਪਾਣੀ ਦੀ ਕੋਈ ਪਰਵਾਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ 33 ਸਾਲਾਂ 'ਚ ਜਿੰਨੇ ਚੌਲ ਅਸੀਂ ਬਰਾਮਦ ਕੀਤੇ ਹਨ, ਉਂਨਾ ਪਾਣੀ ਜੇਕਰ ਬਰਾਮਦ ਕੀਤਾ ਹੁੰਦਾ ਤਾਂ ਅੱਜ ਪੰਜਾਬ ਸਭ ਤੋਂ ਅਮੀਰ ਸੂਬਾ ਹੁੰਦਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੁਦਰਤ ਨੂੰ ਛੇੜਨ ਵਾਲਿਆਂ 'ਤੇ ਕਾਨੂੰਨ ਦਾ ਡੰਡਾ ਚਲਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News