ਅਹਿਮ ਖ਼ਬਰ : CM ਮਾਨ ਅੱਜ ਲੁਧਿਆਣਾ 'ਚ, ਹਜ਼ਾਰਾਂ ਲੋਕਾਂ ਨੂੰ ਵੰਡਣਗੇ ਕਰੋੜਾਂ ਦੀ ਗ੍ਰਾਂਟ

Wednesday, Aug 02, 2023 - 10:11 AM (IST)

ਅਹਿਮ ਖ਼ਬਰ : CM ਮਾਨ ਅੱਜ ਲੁਧਿਆਣਾ 'ਚ, ਹਜ਼ਾਰਾਂ ਲੋਕਾਂ ਨੂੰ ਵੰਡਣਗੇ ਕਰੋੜਾਂ ਦੀ ਗ੍ਰਾਂਟ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਲੁਧਿਆਣਾ ਦੌਰੇ 'ਤੇ ਹਨ। ਮੁੱਖ ਮੰਤਰੀ ਦੀ ਆਮਦ ਦੌਰਾਨ ਨਗਰ ਨਿਗਮ ਵਲੋਂ ਪੀ. ਏ. ਯੂ. ਵਿਚ ਸੂਬਾ ਪੱਧਰੀ ਸਮਾਰੋਹ ਰੱਖਿਆ ਗਿਆ ਹੈ। ਇਸ ਦੌਰਾਨ ਪੀ. ਐੱਮ. ਆਵਾਸ ਯੋਜਨਾ ਤਹਿਤ 25,000 ਪਰਿਵਾਰਾਂ ਨੂੰ ਘਰ ਬਣਾਉਣ ਜਾਂ ਰਿਪੇਅਰ ਕਰਨ ਲਈ 100 ਕਰੋੜ ਤੋਂ ਜ਼ਿਆਦਾ ਦੀ ਗ੍ਰਾਂਟ ਰਿਲੀਜ਼ ਹੋਵੇਗੀ, ਜਿੱਥੇ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੇ ਵੀ ਸੀ. ਐੱਮ. ਦੇ ਨਾਲ ਮੌਜੂਦ ਰਹਿਣ ਦੀ ਸੂਚਨਾ ਹੈ। ਹਾਲਾਂਕਿ ਇਨ੍ਹਾਂ 2 ਦਿਨਾਂ ਦੌਰਾਨ ਮੁੱਖ ਮੰਤਰੀ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੇ ਅਤੇ ਵਿਧਾਇਕ ਵੀ ਆਪਣੇ ਰੂਟੀਨ ਕਾਰਜਾਂ ਅਤੇ ਮੀਟਿੰਗਾਂ 'ਚ ਰੁੱਝੇ ਹੋਏ ਹਨ ਪਰ ਵਿਧਾਇਕ ਦਿਨ ਭਰ ਮੁੱਖ ਮੰਤਰੀ ਵੱਲੋਂ ਮੀਟਿੰਗ ਲਈ ਬੁਲਾਏ ਜਾਣ ਦੀ ਉਡੀਕ ਜ਼ਰੂਰ ਕਰਦੇ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਤੋੜਿਆ 22 ਸਾਲਾਂ ਦਾ ਰਿਕਾਰਡ, ਜਾਣੋ ਅਗਸਤ-ਸਤੰਬਰ ਮਹੀਨੇ ਦਾ ਹਾਲ

ਉੱਥੇ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਬੀਤੀ ਸਵੇਰੇ ਹੀ ਵਿਧਾਇਕਾਂ ਨੂੰ ਆਪਣੇ ਵਿਧਾਨ ਸਭਾ ਖੇਤਰਾਂ ’ਚ ਰਹਿਣ ਜਾਂ ਪਹਿਲਾਂ ਤੋਂ ਤੈਅ ਸ਼ਡਿਊਲ ਮੁਤਾਬਕ ਆਪਣੇ ਕਾਰਜਾਂ ਨੂੰ ਨਿਬੇੜਨ ਦਾ ਸੰਦੇਸ਼ ਵੀ ਭਿਜਵਾਇਆ ਸੀ। ਇਹੀ ਵਜ੍ਹਾ ਹੈ ਕਿ ਮੰਗਲਵਾਰ ਨੂੰ ਕਿਸੇ ਵੀ ਵਿਧਾਇਕ ਨਾਲ ਮੁੱਖ ਮੰਤਰੀ ਨਹੀਂ ਮਿਲੇ। ਵਿਧਾਇਕ ਮਦਨ ਲਾਲ ਬੱਗਾ ਹਲਕੇ ਸ਼ਿਵਪੁਰੀ ਇਲਾਕੇ ਵਿਚ ਆਮ ਆਦਮੀ ਕਲੀਲਿਕ ’ਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਣਾਏ ਜਾ ਰਹੇ ਕਾਰਡਾਂ ਲਈ ਕੈਂਪ ’ਚ ਮੌਜੂਦ ਰਹੇ, ਉੱਥੇ ਵਿਧਾਇਕ ਅਸ਼ੋਕ ਪਰਾਸ਼ਰ ਵੀ ਆਪਣੇ ਨਿਵਾਸ ’ਤੇ ਰੁਟੀਨ ਦੇ ਮੁਤਾਬਕ ਹਲਕੇ ਦੇ ਲੋਕਾਂ ਨੂੰ ਮਿਲਦੇ ਰਹੇ। ਵਿਧਾਇਕ ਗੁਰਪ੍ਰੀਤ ਗੋਗੀ ਚੰਡੀਗੜ੍ਹ ਵਿਧਾਨ ਸਭਾ ਕਮੇਟੀ ਮੀਟਿੰਗ ’ਚ ਸ਼ਾਮਲ ਹੋਣ ਪੁੱਜੇ, ਜਦਕਿ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਚੰਡੀਗੜ੍ਹ ਕਿਸੇ ਮੀਟਿੰਗ ਵਿਚ ਰਹੇ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ 10 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, ਪੁਲਸ ਤੇ BSF ਨੇ ਇਲਾਕੇ ਕੀਤੇ ਸੀਲ

ਇਸੇ ਤਰ੍ਹਾਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਆਪਣੇ ਪਹਿਲਾਂ ਤੋਂ ਤੈਅ ਮੀਟਿੰਗ ਅਤੇ ਪ੍ਰੋਗਰਾਮਾਂ ’ਚ ਰੁੱਝੇ ਹੋਏ ਸਨ। ਉੱਥੇ ਮੁੱਖ ਮੰਤਰੀ ਵਲੋਂ ਸੂਬੇ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆ ਮੌਤਾਂ ਦੀ ਦਰ ਨੂੰ ਰੋਕਣ ਅਤੇ ਸੜਕਾਂ ’ਤੇ ਆਵਾਜਾਈ ਨੂੰ ਹੋਰ ਸੰਚਾਰੂ ਢੰਗ ਬਣਾਉਣ ਦੇ ਮੱਦੇਨਜ਼ਰ ਸੜਕ ਸੁਰੱਖਿਆ ਫੋਰਸ (ਰੋਡ ਸੇਫਟੀ ਫੋਰਸ) ਦੀ ਸ਼ੁਰੂਆਤ ਦਾ ਜਾਇਜ਼ਾ ਲੈਣ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਸ ਦੀ ‘ਟ੍ਰੈਫਿਕ ਹਾਕਸ’ ਇਕ ਮੋਬਾਇਲ ਐਪਲੀਕੇਸ਼ਨ ਲਾਚਿੰਗ ਦੌਰਾਨ ਵੀ ਕੋਈ ਵਿਧਾਇਕ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਪੀ. ਏ. ਯੂ. ਵਿਚ ਹੋਣ ਵਾਲੇ ਇਕ ਸਮਾਗਮ ’ਚ ਵਿਧਾਇਕਾਂ ਨੂੰ ਬੁਲਾਇਆ ਗਿਆ ਹੈ, ਜਿੱਥੇ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News