CM ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕਰ 'ਤਾ ਵੱਡਾ ਐਲਾਨ, ਛੇਤੀ ਕਰੋ ਅਪਲਾਈ

Thursday, Feb 13, 2025 - 01:58 PM (IST)

CM ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕਰ 'ਤਾ ਵੱਡਾ ਐਲਾਨ, ਛੇਤੀ ਕਰੋ ਅਪਲਾਈ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਵੱਡਾ ਫ਼ੈਸਲਾ ਲਿਆ ਹੈ। ਨੌਜਵਾਨਾਂ ਕੋਲ ਪੰਜਾਬ ਪੁਲਸ ਵਿਚ ਨੌਕਰੀ ਕਰਨ ਦਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਸ 'ਚ ਕਾਂਸਟੇਬਲਾਂ ਦੀਆਂ 1746 ਅਸਾਮੀਆਂ ਕੱਢਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵਾਅਦੇ ਮੁਤਾਬਿਕ ਪੰਜਾਬ ਪੁਲਸ ਵਿਭਾਗ 'ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਨੇ। 21 ਫ਼ਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ। ਜ਼ਿਲ੍ਹਾ ਕਾਡਰ 'ਚ 1261 ਅਤੇ ਹਥਿਆਰਬੰਦ ਕਾਡਰ 'ਚ 485 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ।

ਇਹ ਲੋਕ ਕਰ ਸਕਦੇ ਨੇ ਅਪਲਾਈ 

ਕਾਂਸਟੇਬਲ ਦੀ ਅਸਾਮੀ ਲਈ ਅਰਜ਼ੀ ਦੇਣ ਵਾਲਾ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋਂ-ਘੱਟ 10+2 (12ਵੀਂ) ਜਮਾਤ ਪਾਸ ਹੋਣਾ ਚਾਹੀਦਾ ਹੈ। ਸਾਬਕਾ ਸੈਨਿਕ ਲਈ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ, ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਵੱਧ ਤੋਂ ਵੱਧ ਉਮਰ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ

ਇੰਝ ਕਰੋ ਅਪਲਾਈ

ਇਸ ਸਬੰਧੀ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜੀ ਪ੍ਰਕਿਰਿਆ 21 ਫਰਵਰੀ ਤੋਂ ਹੀ ਸ਼ੁਰੂ ਹੋ ਜਾਵੇਗੀ। ਕਾਂਸਟੇਬਲ ਦੀਆਂ ਅਸਾਮੀਆਂ ਲਈ ਯੋਗਤਾ ਦੇ ਮਾਪਦੰਡ ਪੂਰੇ ਕਰਨ ਵਾਲੇ ਉਮੀਦਵਾਰ ਅਰਜ਼ੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਨੌਜਵਾਨਾਂ ਨੂੰ ਪੰਜਾਬ ਪੁਲਸ ਦੀ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਫਾਰਮ ਭਰਨੇ ਪੈਣਗੇ। ਇਸ ਅਸਾਮੀ ਲਈ ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਕ 13 ਮਾਰਚ 2025 ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ ਵਿਚ ਹਿੱਸਾ ਲੈਣ ਲਈ, ਫਾਰਮ ਸਿਰਫ਼ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਮੋਡ ਰਾਹੀਂ ਭਰਿਆ ਜਾ ਸਕਦਾ ਹੈ, ਅਰਜ਼ੀ ਫਾਰਮ ਕਿਸੇ ਹੋਰ ਤਰੀਕੇ ਨਾਲ ਸਵੀਕਾਰ ਨਹੀਂ ਕੀਤੇ ਜਾਣਗੇ। ਅਰਜ਼ੀ ਦੇ ਨਾਲ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਜਮ੍ਹਾ ਕਰਵਾਉਣੀ ਜ਼ਰੂਰੀ ਹੋਵੇਗੀ। ਜਨਰਲ ਸ਼੍ਰੇਣੀ ਲਈ ਅਰਜ਼ੀ ਫੀਸ 1150 ਰੁਪਏ, ਐਸਸੀ/ਐਸਟੀ/ਬੀਸੀ/ਓਬੀਸੀ (ਸਿਰਫ਼ ਪੰਜਾਬ ਰਾਜ) ਸ਼੍ਰੇਣੀ ਲਈ 650 ਰੁਪਏ ਅਤੇ ਪੰਜਾਬ ਦੇ ਸਾਬਕਾ ਸੈਨਿਕਾਂ ਲਈ 500 ਰੁਪਏ ਹੈ। ਅਰਜ਼ੀ ਫੀਸ ਦਾ ਭੁਗਤਾਨ ਆਨਲਾਈਨ ਮੋਡ ਰਾਹੀਂ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - Deport ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ

ਹੋਵੇਗੀ ਲਿਖਤੀ ਪ੍ਰੀਖਿਆ

- ਇਸ ਭਰਤੀ ਵਿਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਵਿੱਚੋਂ ਲੰਘਣਾ ਪਵੇਗਾ।
- ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿਚ ਨਿਰਧਾਰਤ ਕੱਟਆਫ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ ਭਰਤੀ ਦੇ ਅਗਲੇ ਪੜਾਅ ਯਾਨੀ ਸਰੀਰਕ ਸਕ੍ਰੀਨਿੰਗ ਟੈਸਟ (PST), ਸਰੀਰਕ ਮਾਪ - ਟੈਸਟ (PMT) ਲਈ ਹਾਜ਼ਰ ਹੋਣਾ ਪਵੇਗਾ।
- ਇਸ ਪੜਾਅ ਵਿਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਪਵੇਗਾ।
- ਸਾਰੇ ਪੜਾਵਾਂ ਵਿਚ ਸਫਲ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ ਵਿਚ ਜਗ੍ਹਾ ਦਿੱਤੀ ਜਾਵੇਗੀ।
- ਇਸ ਭਰਤੀ ਰਾਹੀਂ ਸੂਬੇ ਭਰ ਵਿੱਚ 1746 ਕਾਂਸਟੇਬਲ ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
- ਉਮੀਦਵਾਰ ਭਰਤੀ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News