ਨਵਜੋਤ ਸਿੱਧੂ ''ਤੇ CM ਮਾਨ ਦਾ ਵੱਡਾ ਬਿਆਨ, ''ਬਿਨਾਂ ਡਰਾਈਵਰ ਦੇ ਚੱਲੀ ਹੋਈ ਖ਼ਤਰਨਾਕ ਟਰੇਨ'' (ਵੀਡੀਓ)

03/04/2024 6:28:48 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਜਪਾਲ ਵਲੋਂ ਦਿੱਤੇ ਗਏ ਭਾਸ਼ਣ 'ਤੇ ਬਹਿਸ ਹੋਈ ਅਤੇ ਸਾਰੇ ਮੈਂਬਰਾਂ ਨੇ ਰਾਜਪਾਲ ਦੇ ਭਾਸ਼ਣ ਦੇ ਹੱਕ 'ਚ ਬੋਲਿਆ। ਇਸ ਦੇ ਨਾਲ ਹੀ ਸਪੀਕਰ ਵਲੋਂ ਇਸ ਪ੍ਰਸਤਾਵ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਦਨ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਸਿਆਸਤ ਅਤੇ ਪੰਜਾਬ ਵਿਧਾਨ ਸਭਾ ਲਈ ਜ਼ਿਕਰਯੋਗ ਹੋਵੇਗਾ ਕਿਉਂਕਿ ਇਕ ਸਾਫ਼ ਨੀਅਤ ਵਾਲੀ, ਪਾਰਦਰਸ਼ੀ ਅਤੇ ਈਮਾਨਦਾਰ ਸਰਕਾਰ ਇਸ ਹਾਊਸ 'ਚ ਆਪਣੀ ਵਿਰੋਧੀ ਧਿਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ ਪਰ ਵਿਰੋਧੀਆਂ 'ਚ ਸਬਰ ਨਹੀਂ ਹੈ, ਇਸ ਨਾਲ ਜ਼ਿੰਮੇਵਾਰੀ ਖ਼ਤਮ ਨਹੀਂ ਹੁੰਦੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ

ਉਨ੍ਹਾਂ ਕਿਹਾ ਕਿ ਮੈਂ 8 ਸਾਲਾਂ ਤੱਕ ਲੋਕ ਸਭਾ 'ਚ ਰਿਹਾ ਅਤੇ ਜਦੋਂ ਮੇਰੀ ਵਾਰੀ ਨਹੀਂ ਵੀ ਆਉਂਦੀ ਸੀ ਜਾਂ ਮੈਂ ਬੋਲ ਚੁੱਕਿਆ ਹੁੰਦਾ ਸੀ ਤਾਂ ਵੀ ਮੈਂ ਸਦਨ 'ਚ ਬੈਠਦਾ ਸੀ। ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਇੱਕਲਾ ਹੀ ਮਿੱਤਰ ਪਿਆਰਾ ਤੁਰਿਆ ਫਿਰਦਾ ਹੈ। ਉਹ ਡਰਾਈਵਰ ਤੋਂ ਬਿਨਾਂ ਚੱਲੀ ਹੋਈ ਟਰੇਨ ਹੈ ਅਤੇ ਉਹ ਨਹੀਂ ਰੁਕਣੀ, ਬੜੀ ਖ਼ਤਰਨਾਕ ਟਰੇਨ ਹੈ। ਇਨ੍ਹਾਂ ਦੀ ਆਪਸ 'ਚ ਨਹੀਂ ਬਣਦੀ।ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ

 

ਉਨ੍ਹਾਂ ਕਿਹਾ ਕਿ ਕਾਂਗਰਸੀ ਤਾਂ ਕਾਲੀਆਂ ਕੀੜੀਆਂ ਵਾਂਗ ਇਕ-ਦੂਜੇ ਦੇ ਵਿੱਚ ਵੜਦੇ ਫਿਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਕੁੱਝ ਸੀਨੀਅਰ ਕਾਂਗਰਸੀ ਮੇਰੇ ਕੋਲੋਂ ਸੁਰੱਖਿਆ ਮੰਗਣ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇੰਨੀ ਸੁਰੱਖਿਆ ਦੇ ਦਿਓ ਕਿ ਕੋਈ ਆਮ ਬੰਦਾ ਰਾਹੁਲ ਗਾਂਧੀ ਦੇ ਨੇੜੇ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਆਮ ਬੰਦੇ ਨੂੰ ਹੀ ਨਹੀਂ ਮਿਲਣਾ ਤਾਂ ਫਿਰ ਕੀ ਫ਼ਾਇਦਾ, ਸਗੋਂ ਇਸ ਯਾਤਰਾ 'ਚੋਂ ਤਾਂ ਕਈ ਵਾਰ ਰਾਜਾ ਵੜਿੰਗ ਨੂੰ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੈਨੂੰ ਵਿਰੋਧੀ ਧਿਰ 'ਤੇ ਤਰਸ ਆ ਰਿਹਾ ਹੈ ਕਿਉਂਕਿ ਇਨ੍ਹਾਂ ਦੇ ਦੀਵੇ ਬੁਝ ਗਏ ਹਨ। ਇਹ ਸਰਦਾਰਾਂ ਦੇ ਕਾਕੇ ਹਨ ਅਤੇ ਅਸੀਂ ਗਰੀਬਾਂ ਦੇ ਜਵਾਕ ਹਾਂ। ਇਹ ਕਹਿੰਦੇ ਹਨ ਕਿ ਗਰੀਬਾਂ ਦੇ ਜਵਾਕ ਕੁਰਸੀਆਂ 'ਤੇ ਕਿਉਂ ਆ ਗਏ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕਦੇ ਕਾਂਗਰਸੀਆਂ ਨੇ ਕੋਈ ਚਿੱਠੀ ਸਰਕਾਰ ਨੂੰ ਨਹੀਂ ਲਿਖੀ ਅਤੇ ਅੱਜ ਇਨ੍ਹਾਂ ਨੂੰ ਕਿਸਾਨਾਂ ਦਾ ਹੇਜ ਆ ਰਿਹਾ ਹੈ।

ਮੁੱਖ ਮੰਤਰੀ ਨੇ ਸਦਨ ਅੰਦਰ ਇਕ ਹੋਰ ਤਾਲਾ ਕੱਢ ਲਿਆ ਅਤੇ ਕਿਹਾ ਕਿ ਇਹ ਜਿੰਦਾ ਮੇਰੇ ਵਾਲਿਆਂ ਲਈ ਹੈ ਤਾਂ ਜੋ ਉਹ ਬਾਹਰ ਨਾ ਜਾ ਸਕਣ। ਸੁਖਪਾਲ ਖਹਿਰਾ 'ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਭ ਨੂੰ ਟੀ. ਵੀ. 'ਤੇ ਆਉਣ ਦਾ ਸ਼ੌਂਕ ਹੈ ਅਤੇ ਖਹਿਰਾ ਇਕੱਲਾ ਹੀ ਬਾਹਰ ਪ੍ਰੈੱਸ ਕਾਨਫਰੰਸ ਕਰ ਗਿਆ। ਇਨ੍ਹਾਂ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਲਿਆ ਹੈ। ਇਹ ਚਮਚਾਗਿਰੀਆਂ ਕਰਕੇ ਮੰਤਰੀ ਬਣਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਫਲ ਬੱਚਿਆਂ ਨੂੰ ਮਿਡ-ਡੇਅ-ਮੀਲ 'ਚ ਦਿੱਤੇ ਜਾਣਗੇ। ਉਨ੍ਹਾਂ ਨੇ ਵਿਰੋਧੀਆਂ 'ਤੇ ਵਾਰ ਕਰਦਿਆਂ ਕਿਹਾ ਕਿ ਹੁਣ ਘਰ ਜਾ ਕੇ ਵੀ ਇਸ ਗੱਲ ਤੋਂ ਲੜ ਪੈਣਗੇ ਕਿ ਤੂੰ ਮੇਰੇ ਪਿੱਛੇ ਨਾਅਰੇ ਨਹੀਂ ਲਾਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


 


Babita

Content Editor

Related News