ਨੌਜਵਾਨਾਂ ਲਈ 'ਰੁਜ਼ਗਾਰ ਗਾਰੰਟੀ ਸਕੀਮ' ਲਾਂਚ, CM ਚੰਨੀ ਨੇ 1 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ
Tuesday, Jan 04, 2022 - 05:07 PM (IST)
ਜਲੰਧਰ (ਰਾਹੁਲ ਕਾਲਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪੰਜਾਬ ਗੌਰਮਿੰਟ ਗਾਰੰਟੀ ਫੋਰ ਯੂਥ ਸਕੀਮ ਲਾਂਚ ਕੀਤੀ ਗਈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਪਹਿਲੇ ਸਾਲ ਇਕ ਲੱਖ ਨੌਕਰੀ ਦਿੱਤੀ ਜਾਵੇਗੀ। ਬਾਰ੍ਹਵੀਂ ਜਮਾਤ ਤੋਂ ਉਪਰ ਵਾਲੇ ਹਰ ਨੌਜਵਾਨ ਨੂੰ ਇਸ ਗਾਰੰਟੀ ਦਾ ਲਾਭ ਹੋਵੇਗਾ ਅਤੇ ਪਹਿਲੀ ਕੈਬਨਿਟ ’ਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗਾਰੰਟੀ ਮੈਂ ਬਤੌਰ ਮੁੱਖ ਮੰਤਰੀ ਦੇ ਰਿਹਾ ਹਾਂ, ਇਹ ਪਾਰਟੀ ਵੱਲੋਂ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਈ.ਏ.ਐੱਸ., ਆਈ.ਪੀ.ਐੱਸ. ਅਫ਼ਸਰ ਬਣਨਾ ਚਾਹੁੰਦੇ ਹਨ ਜਾਂ ਫਿਰ ਜਿਹੜੇ ਆਰਮੀ ਜਾਂ ਪੈਰਾ ਮਿਲਟਰੀ ਜੁਆਇਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਫ੍ਰੀ ਟ੍ਰੇਨਿੰਗ ਦਿੱਤੀ ਜਾਵੇਗੀ। ਪੰਜਾਬ ਵਿੱਚ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਸਟੱਡੀ ਕਰਨ ਦੇ ਕ੍ਰੇਜ਼ ਨੂੰ ਦੇਖਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਆਈਲੈਟਸ ਦੇ ਕੋਰਸ ਫ੍ਰੀ ਕਰਵਾਏਗੀ। ਆਈਲੈਟਸ ਦੇ ਤਿੰਨ ਦੇ ਤਿੰਨ ਕੋਰਸ ਸਰਕਾਰ ਕਰਵਾਏਗੀ।
ਇਹ ਵੀ ਪੜ੍ਹੋ : ਬੰਟੀ ਰੋਮਾਣਾ ਦਾ ਕਾਂਗਰਸ ਤੇ ‘ਆਪ’ ’ਤੇ ਵੱਡਾ ਇਲਜ਼ਾਮ, ਕਿਹਾ-ਦੋਵੇਂ ਖੇਡ ਰਹੀਆਂ ਫਿਕਸਡ ਮੈਚ
ਉਨ੍ਹਾਂ ਕਿਹਾ ਕਿ ਆਈਲੈਟਸ ਤੋਂ ਇਲਾਵਾ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ’ਚ ਸਟੱਡੀ ਲਈ ਵੀ ਭੇਜੇਗੀ। ਪੰਜਾਬ ਸਰਕਾਰ ਹੁਣ ਏਜੰਟ ਦੀ ਭੂਮਿਕਾ ਵੀ ਨਿਭਾਏਗੀ, ਜਿਹੜੇ ਏਜੰਟ ਵੱਧ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਬਾਹਰ ਭੇਜਦੇ ਹਨ, ਉਹ ਸਿਸਟਮ ਖਤਮ ਕਰ ਦਿੱਤਾ ਜਾਵੇਗਾ। ਵਿਦੇਸ਼ਾਂ ’ਚ ਯੂਨੀਵਰਸਿਟੀਆਂ ਨਾਲ ਟਾਈਅੱਪ ਵੀ ਪੰਜਾਬ ਸਰਕਾਰ ਹੀ ਕਰੇਗੀ। ਇਸ ਤੋਂ ਇਲਾਵਾ ਮੁੱਮ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੇ ਨੌਜਵਾਨ ਨੌਕਰੀ ਨਹੀਂ ਕਰਨਾ ਚਾਹੁੰਦੇ, ਜੋ ਆਪਣਾ ਬਿਜ਼ਨੈੱਸ ਖੋਲ੍ਹਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵਿਆਜ ਮੁਕਤ ਲੋਨ ਦੇਵੇਗੀ। ਸਕਿੱਲ ਡਿਵੈੱਲਪਮੈਂਟ ਨੂੰ ਬੜ੍ਹਾਵਾ ਦਿੱਤਾ ਜਾਵੇਗਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ