ਨੌਜਵਾਨਾਂ ਨੂੰ ਲੈ ਕੇ CM ਚੰਨੀ 4 ਜਨਵਰੀ ਨੂੰ ਕਰਨਗੇ ਵੱਡਾ ਐਲਾਨ
Saturday, Jan 01, 2022 - 07:46 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਸਰਕਾਰ ਦਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਨੌਜਵਾਨਾਂ ਦੀਆਂ ਨੌਕਰੀਆਂ ਦਾ ਮਸਲਾ ਹੱਲ ਕਰਨ ਤੇ ਉਨ੍ਹਾਂ ਦੇ ਅੱਗੇ ਵਧਣ ਦੀ ਸੋਚ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਹ 4 ਜਨਵਰੀ ਨੂੰ ਮੁੜ ਪ੍ਰੈੱਸ ਕਾਨਫਰੰਸ ਕਰਨਗੇ ਤੇ ਕੋਈ ਕਾਨੂੰਨ ਜਾਂ ਗਾਰੰਟੀ ਲੈ ਕੇ ਆਵਾਂਗੇ। ਉਹ ਯੂਥ ਨੂੰ ਅੱਗੇ ਵਧਣ ਤੇ ਨੌਕਰੀਆਂ ਲਈ ਫੈਸਿਲੀਟੇਟ ਕਰਨਗੇ। ਕਾਂਗਰਸ ਸਰਕਾਰ ਨੇ ਪੰਜਾਬ ’ਚ ਸਰਕਾਰੀ ਨੌਕਰੀ ਲਈ 10ਵੀਂ ਪੰਜਾਬੀ ਵਿਸ਼ੇ ’ਚ ਪਾਸ ਕਰਨੀ ਲਾਜ਼ਮੀ ਕੀਤੀ, ਇਸ ਨਾਲ ਜਿਹੜੇ ਬਾਹਰਲੇ ਸੂਬਿਆਂ ਦੇ ਨੌਜਵਾਨ ਨੌਕਰੀ ਲੈ ਲੈਂਦੇ ਸਨ ਪਰ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਸੀ, ਹੁਣ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।
ਇਹ ਵੀ ਪੜ੍ਹੋ : CM ਚੰਨੀ ਦੇ ਰਾਜਪਾਲ ’ਤੇ ਵੱਡੇ ਇਲਜ਼ਾਮ, ਕਿਹਾ-ਸਿਆਸੀ ਕਾਰਨਾਂ ਕਰਕੇ ਰੋਕੀ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਫਾਈਲ
ਇਸ ਦੌਰਾਨ ਉਨ੍ਹਾਂ ਕਿਹਾ ਕਿ 100 ਦਿਨਾਂ ਦੌਰਾਨ ਜਿਹੜੇ ਫ਼ੈਸਲੇ ਲਏ ਗਏ, ਉਨ੍ਹਾਂ ਦੀ ਪੰਜਾਬ ਵਾਸੀਆਂ ਨੇ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਵਾਲੇ ਫ਼ੈਸਲੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਪਿਛਲੀਆਂ ਸਰਕਾਰਾਂ ਨੇ ਬਿਜਲੀ ਬਣਾਉਣ ਵਾਲਿਆਂ ਦੇ ਹੱਕ ’ਚ ਕੀਤੇ ਸਨ, ਉਨ੍ਹਾਂ ਨੂੰ ਅਸੀਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ’ਤੇ ਬਿਜਲੀ ਦੇ ਬਿੱਲਾਂ ਦਾ ਬੋਝ ਬਹੁਤ ਜ਼ਿਆਦਾ ਸੀ, ਇਸ ਲਈ 2 ਕਿਲੋਵਾਟ ਤਕ ਦੇ 20 ਲੱਖ ਪਰਿਵਾਰਾਂ ਦੇ ਪੁਰਾਣੇ ਸਾਰੇ ਬਕਾਇਆ ਬਿੱਲ ਮੁਆਫ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਪਾਣੀ ਦੀਆਂ ਟੈਂਕੀਆਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਹਨ ਤੇ ਅੱਗੇ ਤੋਂ ਵੀ ਬਿੱਲ ਨਹੀਂ ਭਰਨਾ ਪੈਣਾ। ਇਸ ਨਾਲ 1168 ਕਰੋੜ ਰੁਪਿਆ ਪਿੰਡਾਂ ਅਤੇ 700 ਕਰੋੜ ਰੁਪਿਆ ਸ਼ਹਿਰਾਂ ਦਾ ਮੁਆਫ ਹੋਇਆ ਹੈ। ਅਸੀਂ ਪਾਣੀ ਦੇ ਬਿੱਲ ਪਿੰਡਾਂ ਤੇ ਸ਼ਹਿਰਾਂ ’ਚ 50 ਰੁਪਏ ਕਰ ਦਿੱਤਾ।
ਇਹ ਵੀ ਪੜ੍ਹੋ : CM ਚੰਨੀ ਨੇ ਪੇਸ਼ ਕੀਤਾ 100 ਦਿਨਾ ਰਿਪੋਰਟ ਕਾਰਡ, ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ