ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਬੋਲੇ CM ਮਾਨ, ਕਿਹਾ-ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸਗੋਂ ਭਾਵੁਕ ਪ੍ਰੋਗਰਾਮ

Sunday, Sep 10, 2023 - 04:15 PM (IST)

ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਬੋਲੇ CM ਮਾਨ, ਕਿਹਾ-ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸਗੋਂ ਭਾਵੁਕ ਪ੍ਰੋਗਰਾਮ

ਜਲੰਧਰ (ਵੈੱਬ ਡੈਸਕ)- ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਮੌਕੇ ਅੱਜ ਪੰਜਾਬ ਕੇਸਰੀ ਸਮੂਹ ਵੱਲੋਂ ਅੱਜ 118ਵਾਂ ਸ਼ਹੀਦ ਪਰਿਵਾਰ ਫੰਡ ਸਮਾਗਮ ਆਯੋਜਿਤ ਕੀਤਾ ਗਿਆ। 'ਪੰਜਾਬ ਕੇਸਰੀ' ਸਮੂਹ ਵੱਲੋਂ ਅੱਜ ਕਰਵਾਏ ਗਏ 118ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਸਮਾਗਮ ਕੋਈ ਸਿਆਸੀ ਪ੍ਰੋਗਰਾਮ ਜਾਂ ਕੋਈ ਸ਼ਕਤੀ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਇਕ ਭਾਵੁਕ ਸਮਾਗਮ ਹੈ। ਇਸ ਸਮਾਗਮ ਨੂੰ 'ਪੰਜਾਬ ਕੇਸਰੀ' ਦਾ ਅਦਾਰਾ ਬਹੁਤ ਸਾਰੇ ਸਾਲਾਂ ਤੋਂ ਕਰਦਾ ਆ ਰਿਹਾ ਹੈ। ਭਗਵੰਤ ਮਾਨ ਨੇ ਸਾਲ 1988 ਦੇ ਕਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਉਸ ਵੇਲੇ ਮਾਲਵੇ ਵਿਚ ਕਾਲੇ ਦਿਨ ਆਏ ਸਨ। ਉਸ ਸਮੇਂ ਮੈਂ 8ਵੀਂ ਜਾਂ 9ਵੀਂ ਦਾ ਵਿਦਿਆਰਥੀ ਸੀ। ਉਸ ਸਮੇਂ ਤੋਂ ਮੈਂ ਅਖ਼ਬਾਰ ਵਿਚ ਨਾਮ ਦੇ ਨਾਲ ਇਕ ਫਿਗਰ ਜਿਵੇਂ 1100 ਲਿਖੀ ਹੁੰਦੀ ਪੜ੍ਹਦਾ ਹੁੰਦਾ ਸੀ, ਉਸ ਸਮੇਂ ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀ। ਇਸ ਬਾਰੇ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਹ ਤਾਂ ਇਕ ਬਹੁਤ ਵੱਡਾ ਮਾਨਵਤਾ ਦੀ ਸੇਵਾ ਦਾ ਕੰਮ ਹੈ। 

ਇਹ ਵੀ ਪੜ੍ਹੋ-  ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਭਗਵੰਤ ਮਾਨ ਨੇ ਕਿਹਾ ਕਿ ਕਾਲੇ ਦੌਰ ਵਿਚ ਪੰਜਾਬ ਦਾ ਬੇਹੱਦ ਨੁਕਸਾਨ ਹੋਇਆ ਸੀ। ਭਾਵੇਂ ਆਰਥਿਕ ਤੌਰ 'ਤੇ ਹੋਵੇ, ਸਰੀਰਕ ਮੌਤਾਂ ਦੇ ਤੌਰ 'ਤੇ ਭਾਵੇਂ ਇੰਡਸਟਰੀਅਲ ਤੌਰ 'ਤੇ ਹੋਵੇ ਹਰ ਪੱਖੋਂ ਬੇਹੱਦ ਨੁਕਸਾਨ ਹੋਇਆ ਸੀ। ਕਈ ਹੋਣਹਾਰ ਜਵਾਨੀਆਂ ਗੋਲ਼ੀ ਦਾ ਸ਼ਿਕਾਰ ਹੋਈਆਂ ਸਨ। ਪੰਜਾਬ ਵਿਚ ਅਜਿਹੇ ਪ੍ਰੋਗਰਾਮ ਬੇਹੱਦ ਹੀ ਘੱਟ ਵੇਖਣ ਨੂੰ ਮਿਲਦੇ ਹਨ,ਜਿੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋ ਕੇ ਇਕੋ ਮੰਚ 'ਤੇ ਬੈਠਦੇ ਹਨ। ਜਿਹੜੇ ਆਲੋਚਕ ਹੁੰਦੇ ਹਨ, ਉਹੀ ਸਾਡੇ ਮਿੱਤਰ ਹੁੰਦੇ ਹਨ, ਜੋ ਸਾਨੂੰ ਕਈ ਕਮੀਆਂ ਦੱਸਦੇ ਹਨ। 

ਉਨ੍ਹਾਂ ਕਿਹਾ ਕਿ ਮੇਰਾ ਸ਼੍ਰੀ ਵਿਜੇ ਚੋਪੜਾ ਜੀ ਦੇ ਪਰਿਵਾਰ ਦੇ ਨਾਲ ਬੇਹੱਦ ਪਿਆਰ ਹੈ। ਜਦੋਂ ਮੈਂ ਸੰਸਦ ਮੈਂਬਰ ਰਹਿੰਦੇ ਹੋਏ ਸ਼੍ਰੀ ਅਵਿਨਾਸ਼ ਚੋਪੜਾ ਜੀ ਨੂੰ ਫੋਨ ਕਰਕੇ ਇਹ ਪੁੱਛਦਾ ਸੀ ਕਿ ਸਰ ਮੈਂ ਅੱਜ ਪੰਜਾਬ ਦੇ ਇਸ ਮੁੱਦੇ 'ਤੇ ਪਾਰਲੀਮੈਂਟ ਵਿਚ ਬੋਲਣਾ ਚਾਹੁੰਦਾ ਹਾਂ ਤਾਂ ਬਹੁਤ ਵਧੀਆ ਗਾਈਡਨੈਂਸ ਮਿਲਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪੀੜ੍ਹੀ ਦਰ ਪੀੜ੍ਹੀ ਕਿਸੇ ਨੇ ਇਨਸਾਨੀਅਤ ਦੀ ਸੇਵਾ ਸਿੱਖਣੀ ਹੋਵੇ ਤਾਂ ਇਸ ਪਰਿਵਾਰ ਤੋਂ ਸਿੱਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਸਮੂਹ ਵੱਲੋਂ 118ਵਾਂ ਸ਼ਹੀਦ ਪਰਿਵਾਰ ਫੰਡ ਦਾ ਸਮਾਗਮ ਆਯੋਜਿਤ, CM ਮਾਨ ਨੇ ਕੀਤੀ ਸ਼ਿਰਕਤ

ਇਨਸਾਨ ਹੀ ਇਨਸਾਨ ਦਾ ਬਣਿਆ ਦੁਸ਼ਮਣ 
ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਪਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਹਿ ਕੇ ਹੁਣ ਤਾਂ ਪਟਾਰੀ ਵਿਚ ਸੱਪਾਂ ਨੂੰ ਪਾ ਲਿਆ ਸਪੇਰੇ ਨੇ ਕਿ ਹੁਣ ਤੇਰੀ ਲੋੜ ਨਹੀਂ, ਇਨਸਾਨਾਂ ਨੂੰ ਡੱਸਣ ਲਈ ਇਨਸਾਨ ਹੀ ਬਥੇਰੇ ਨੇ। ਹਰ ਰੋਜ਼ ਅਸੀਂ ਇਨਸਾਨੀਅਤ ਮਰਦੀ ਵੇਖ ਰਹੇ ਹਾਂ। ਰੋਜ਼ਾਨਾ ਭਰਾ ਵੱਲੋਂ ਭਰਾ ਦਾ ਜਾਇਦਾਦ ਪਿੱਛੇ ਕਤਲ ਕੀਤਾ ਜਾ ਰਿਹਾ ਹੈ, ਜਦਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੀ ਮਦਦ ਕੀਤੀ ਜਾਵੇ ਤਾਂ ਸਿਰਫ਼ ਉਹੀ ਨਾਲ ਜਾਵੇਗੀ। ਇਥੋਂ ਵੱਡੇ-ਵੱਡੇ ਖਾਲੀ ਹੱਥ ਹੀ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕਰੀਏ ਅਤੇ ਪੰਜਾਬ ਵਿਚ ਹੀ ਬੱਚੇ ਨੌਕਰੀਆਂ ਕਰਨ। ਪੰਜਾਬ ਵਿਚ ਵੱਡੇ ਸਕਿਲ ਡਿਵੈੱਲਪਮੈਂਟ ਸੈਂਟਰ ਖੋਲ੍ਹੀਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਯੂ. ਪੀ. ਐੱਸ. ਸੀ. ਦੇ 8 ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂਕਿ ਸਾਡੇ ਧੀਆਂ, ਪੁੱਤਰ ਪੜ੍ਹ ਲਿਖੇ ਕੇ ਵੱਡੇ ਅਫ਼ਸਰ ਇਥੇ ਹੀ ਬਣਨ।   

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


author

shivani attri

Content Editor

Related News