CM ਭਗਵੰਤ ਮਾਨ ਦਾ ਪ੍ਰੋਗਰਾਮ ਬਦਲਿਆ, ਜਾਣੋ ਹੁਣ ਕਿੱਥੇ ਲਹਿਰਾਉਣਗੇ ਕੌਮੀ ਝੰਡਾ

Friday, Jan 24, 2025 - 09:36 AM (IST)

CM ਭਗਵੰਤ ਮਾਨ ਦਾ ਪ੍ਰੋਗਰਾਮ ਬਦਲਿਆ, ਜਾਣੋ ਹੁਣ ਕਿੱਥੇ ਲਹਿਰਾਉਣਗੇ ਕੌਮੀ ਝੰਡਾ

ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਹੁਣ ਗਣਤੰਤਰ ਦਿਹਾੜੇ ਮੌਕੇ ਪਟਿਆਲਾ ’ਚ ਝੰਡਾ ਲਹਿਰਾਉਣਗੇ। ਇਸ ਤੋਂ ਪਹਿਲਾਂ ਫ਼ਰੀਦਕੋਟ ਅਤੇ ਮੋਹਾਲੀ ਵਿਖੇ ਮੁੱਖ ਮੰਤਰੀ ਵਲੋਂ ਝੰਡਾ ਲਹਿਰਾਉਣ ਦਾ ਫ਼ੈਸਲਾ ਲਿਆ ਗਿਆ ਸੀ। ਵੀਰਵਾਰ ਨੂੰ ਉਨ੍ਹਾਂ ਦੇ ਝੰਡਾ ਲਹਿਰਾਉਣ ਸਬੰਧੀ ਪ੍ਰੋਗਰਾਮ ਬਾਰੇ ਸਾਰਾ ਦਿਨ ਭੰਬਲਭੂਸਾ ਬਰਕਰਾਰ ਰਿਹਾ। ਇਸ ਤੋਂ ਮੁੱਖ ਮੰਤਰੀ ਦੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਦਾ ਫ਼ੈਸਲਾ ਲਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, SCERT ਨੇ ਕੀਤਾ ਅਹਿਮ ਐਲਾਨ

ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਇਸ ਵਾਰ ਗਣਤੰਤਰ ਦਿਹਾੜੇ ’ਤੇ ਝੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਬਦਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡ 'ਚ ਦੇਖਿਆ ਗਿਆ ਸ਼ੇਰ! ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਇਸ ਸਭ ਨੂੰ ਮੁੱਖ ਰੱਖਦਿਆਂ ਹੁਣ ਮੁੱਖ ਮੰਤਰੀ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News