Open Debate ਲਈ PAU 'ਚ ਲੈਂਡ ਹੋਇਆ CM ਭਗਵੰਤ ਮਾਨ ਦਾ ਹੈਲੀਕਾਪਟਰ, ਜਾਣੋ ਬਾਕੀ ਅਪਡੇਟ (ਵੀਡੀਓ)

Wednesday, Nov 01, 2023 - 12:13 PM (IST)

ਲੁਧਿਆਣਾ : ਲੁਧਿਆਣਾ ਦੇ ਪੀ. ਏ. ਯੂ. 'ਚ ਹੋਣ ਵਾਲੀ ਖੁੱਲ੍ਹੀ ਬਹਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਇੱਥੇ ਪੁੱਜ ਚੁੱਕਾ ਹੈ। ਜੇਕਰ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਅਜੇ ਤੱਕ ਕੋਈ ਵੀ ਸਿਆਸੀ ਆਗੂ ਇੱਥੇ ਨਹੀਂ ਪੁੱਜਾ ਹੈ, ਜਦੋਂ ਕਿ ਸਾਰੀਆਂ ਧਿਰਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਕਿਸਾਨ ਆਗੂ ਵੀ ਪੁੱਜੇ, ਜਿਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮਹਾ ਡਿਬੇਟ ਤੋਂ ਪਹਿਲਾਂ ਚੰਡੀਗੜ੍ਹ ਤੋਂ ਆਇਆ ਫੋਨ, 'ਆਪ' ਵਿਧਾਇਕਾਂ ਤੇ ਨੇਤਾਵਾਂ ਨੂੰ ਸਖ਼ਤ ਹੁਕਮ ਜਾਰੀ

ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਬਹਿਸ ਲਈ ਜਿਹੜੇ 4 ਮੁੱਦੇ ਰੱਖੇ ਸਨ, ਉਨ੍ਹਾਂ 'ਚ ਐੱਸ. ਵਾਈ. ਐੱਲ. ਦਾ ਜ਼ਿਕਰ ਨਹੀਂ ਹੈ, ਇਸ ਲਈ ਉਹ ਇਸ ਬਹਿਸ 'ਚ ਸ਼ਾਮਲ ਨਹੀਂ ਹੋ ਰਹੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਲੁਧਿਆਣਾ 'ਚ ਪੂਰੀ ਤਰ੍ਹਾਂ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਇੰਨਾ ਵੀ ਕਿਸ ਗੱਲ ਦਾ ਖ਼ਤਰਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਟ੍ਰੈਫਿਕ ਜਾਮ ਨੂੰ ਲੈ ਕੇ ਜਾਰੀ ਹੋਇਆ ਅਲਰਟ, ਦੁਪਹਿਰ 3 ਵਜੇ ਤੱਕ ਇਨ੍ਹਾਂ ਸੜਕਾਂ 'ਤੇ ਨਾ ਨਿਕਲੋ

ਮੁੱਖ ਮੰਤਰੀ ਆਪਣੀ ਸੁਰੱਖਿਆ ਛੱਡ ਕੇ ਜੇਕਰ ਆਉਂਦੇ ਹਨ ਤਾਂ ਉਹ ਵੀ ਇਸ ਬਹਿਸ 'ਚ ਸ਼ਾਮਲ ਹੋਣਗੇ। ਫਿਲਹਾਲ ਕੋਈ ਵੀ ਵਿਰੋਧੀ ਧਿਰ ਦਾ ਆਗੂ ਅਜੇ ਤੱਕ ਬਹਿਸ ਲਈ ਇੱਥੇ ਨਹੀਂ ਪੁੱਜਾ ਹੈ। ਬਹਿਸ ਕੁੱਝ ਦੇਰ ਤੱਕ ਸ਼ੁਰੂ ਹੋਵੇਗੀ। ਜੇਕਰ ਕੋਈ ਆਗੂ ਨਹੀਂ ਪੁੱਜਿਆ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਬੋਧਨ ਕਰਕੇ ਜਾਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News