ਨਵੇਂ ਨਿਯੁਕਤ ਪਟਵਾਰੀਆਂ ਲਈ ਅੱਜ ਦਾ ਦਿਨ ਅਹਿਮ, CM ਮਾਨ ਨੇ ਦਿੱਤਾ ਵੱਡਾ ਤੋਹਫ਼ਾ

Friday, Sep 08, 2023 - 12:28 PM (IST)

ਨਵੇਂ ਨਿਯੁਕਤ ਪਟਵਾਰੀਆਂ ਲਈ ਅੱਜ ਦਾ ਦਿਨ ਅਹਿਮ, CM ਮਾਨ ਨੇ ਦਿੱਤਾ ਵੱਡਾ ਤੋਹਫ਼ਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਟੈਗੋਰ ਥੀਏਟਰ ਵਿਖੇ ਨਵੇਂ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਇਨ੍ਹਾਂ ਪਟਵਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ ਹੈ, ਸਗੋਂ ਪੰਜਾਬ ਦੇ ਆਉਣ ਵਾਲੇ 30-40 ਸਾਲ ਦੇ ਫ਼ੈਸਲਿਆਂ ਨਾਲ ਸਬੰਧਿਤ ਪ੍ਰੋਗਰਾਮ ਹੈ। ਅੱਜ ਪਨੀਰੀ ਬੀਜ ਰਹੇ ਹਾਂ ਅਤੇ ਅਫ਼ਸਰਾਂ ਦੇ ਰੂਪ 'ਚ ਇਸ ਪਨੀਰੀ ਨੇ ਆਉਣ ਵਾਲੇ ਸਾਲਾਂ 'ਚ ਫਲ-ਫੁੱਲ ਦੇਣੇ ਹਨ।

ਇਹ ਵੀ ਪੜ੍ਹੋ : By Election Result : 7 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ, ਘੋਸੀ ਸੀਟ 'ਤੇ ਸਭ ਦੀਆਂ ਨਜ਼ਰਾਂ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਿਸੇ ਸੂਬੇ 'ਚ ਸਰਕਾਰਾਂ ਇਸ ਤਰ੍ਹਾਂ ਦੀਆਂ ਹੋਣ, ਜੋ ਲੋਕਾਂ ਬਾਰੇ ਪਰਵਾਹ ਨਾ ਕਰਦੀਆਂ ਹੋਣ ਤਾਂ ਸਵਾਲ ਉੱਠਣੇ ਸੁਭਾਵਕ ਹਨ। ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਜਦੋਂ ਚੁਣਨ ਤੋਂ ਬਾਅਦ ਆਪਣੇ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਣ ਤਾਂ ਫਿਰ ਹੌਲੀ-ਹੌਲੀ ਲੋਕਾਂ ਦਾ ਗੁੱਸੇ ਹੋਣਾ ਸੁਭਾਵਿਕ ਹੈ। ਜਨਤਾ ਸੋਚਦੀ ਸੀ ਕਿ 5 ਸਾਲ ਔਖੇ-ਸੌਖੇ ਕੱਟ ਲੈਂਦੇ ਹਾਂ। ਫਿਰ ਦੂਜਿਆਂ ਦੀ ਵਾਰੀ ਆ ਜਾਂਦੀ ਸੀ ਅਤੇ ਇਹੀ ਸਿਲਸਿਲਾ ਚੱਲਦਾ ਆ ਰਿਹਾ ਸੀ। ਜਨਤਾ, ਸਕੂਲਾਂ, ਹਸਪਤਾਲਾਂ, ਰੈਵਿਨਿਊ, ਰੁਜ਼ਗਾਰ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ ਹੈ ਅਤੇ ਮੰਤਰੀਆਂ ਵੱਲੋਂ ਕੁਰਸੀਆਂ 'ਤੇ ਬੈਠਣ ਜਿਹੇ ਪੁਰਾਣੇ ਰੀਤੀ-ਰਿਵਾਜ਼ ਤੋੜਨੇ ਪੈਣਗੇ।

ਇਹ ਵੀ ਪੜ੍ਹੋ : 9 ਅਤੇ 10 ਤਾਰੀਖ਼ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਿਹੋ ਜਿਹਾ ਰਹੇਗਾ

ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ 'ਚ ਪਟਵਾਰੀ ਦੀ ਨੌਕਰੀ ਵਾਸਤੇ ਕੋਈ ਪੈਸਾ ਨਾ ਲੱਗੇ, ਅਜਿਹਾ ਕਦੇ ਵੀ ਨਹੀਂ ਹੋਇਆ ਸੀ। ਹੁਣ ਨਵੇਂ ਨਿਯੁਕਤ ਪਟਵਾਰੀਆਂ ਤੋਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਦੋਂ ਉਹ ਫੀਲਡ 'ਚ ਜਾਣਗੇ ਤਾਂ ਲੱਖਾਂ ਲੋਕਾਂ ਦੀਆਂ ਉਨ੍ਹਾਂ ਤੋਂ ਉਮੀਦਾਂ ਹੋਣਗੀਆਂ ਕਿ ਉਹ ਸਹੀ ਫ਼ੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇ ਕਈ ਨਾਂ ਹਨ। ਜਿਵੇਂ ਬਚਪਨ 'ਚ ਬੱਚੇ ਨੂੰ ਦਾਖ਼ਲ ਕਰਾਉਣੇ ਜਾਂਦੇ ਹਾਂ ਤਾਂ ਡੋਨੇਸ਼ਨ ਮੰਗੀ ਜਾਂਦੀ ਹੈ। ਜਦੋਂ ਕਾਰ ਲੈਣ ਜਾਂਦੇ ਹਾਂ ਤਾਂ ਪ੍ਰੀਮੀਅਮ ਮੰਗਿਆ ਜਾਂਦਾ ਹੈ, ਜੋ ਕਿ ਰਿਸ਼ਵਤ ਹੀ ਹੈ। ਚਾਹ-ਪਾਣੀ, ਸੇਵਾ, ਥੋੜ੍ਹਾ ਸਾਡੇ ਬਾਰੇ ਵੀ ਸੋਚ ਲਿਆ ਕਰੋ, ਇਹ ਸਾਰੇ ਰਿਸ਼ਵਤ ਦੇ ਨਾਂ ਹਨ। ਰਿਸ਼ਵਤ ਉੱਪਰ ਤੋਂ ਥੱਲੇ ਵੱਲ ਨੂੰ ਚੱਲਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਪਟਵਾਰੀ ਈਮਾਨਦਾਰੀ ਨਾਲ ਆਪਣਾ ਕੰਮ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News