CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

Wednesday, Apr 05, 2023 - 11:47 AM (IST)

CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸੰਬੋਧਨ 'ਚ ਦੱਸਿਆ ਕਿ ਸਰਕਾਰ ਨੇ ਨੌਜਵਾਨਾਂ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ 15 ਦਿਨ ਬਾਅਦ ਨੌਜਵਾਨ ਸਭਾਵਾਂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ ਨੌਜਵਾਨਾਂ ਨਾਲ ਸਲਾਹ ਕਰਕੇ ਉਨ੍ਹਾਂ ਦੇ ਵਿਚਾਰਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ ਦੇ ਨੌਜਵਾਨਾਂ 'ਚ ਹੁਨਰ ਅਤੇ ਬਹੁਤ ਜਨੂਨ ਹੈ ਪਰ ਕਿਤੇ ਨਾ ਕਿਤੇ ਮੌਕੇ ਮਿਲਣ 'ਚ ਘਾਟ ਰਹਿ ਜਾਂਦੀ ਹੈ। ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ 'ਚ ਜਾ ਕੇ ਸਖ਼ਤ ਮਿਹਨਤ ਕੀਤੀ, ਜਿਸ ਦੀ ਬਦੌਲਤ ਅੱਜ ਉਹ ਉੱਥੇ ਦੇ ਸਥਾਨਕ ਨਿਵਾਸੀਆਂ ਤੋਂ ਵੀ ਅੱਗੇ ਨਿਕਲ ਚੁੱਕੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇਸ਼ਾਂ 'ਚ ਵਰਕ ਕਲਚਰ ਹੈ ਅਤੇ ਸਰਕਾਰ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਦੇਸ਼ਾਂ ਦੇ ਵੀਜ਼ੇ ਲਗਵਾਉਣ ਲਈ ਪੰਜਾਬੀ ਨੌਜਵਾਨ ਚਾਹਵਾਨ ਹਨ, ਉਹ ਵਰਕ ਕਲਚਰ ਦੇ ਕਾਰਨ ਹੀ ਅੱਗੇ ਹਨ। 

ਇਹ ਵੀ ਪੜ੍ਹੋ- ਹਾਈਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਤ 3 ਲਿਫ਼ਾਫੇ ਮੁੱਖ ਮੰਤਰੀ ਕੋਲ ਪੁੱਜੇ, ਵੱਡੀ ਕਾਰਵਾਈ ਦੀ ਤਿਆਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ 'ਚ ਜੋ ਨੌਜਵਾਨ ਵਿਹਲੇ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤਾਂ ਐਸ਼ ਕਰਦੇ ਹਾਂ ਪਰ ਵਿਦੇਸ਼ਾਂ 'ਚ ਅਮੀਰ ਤੋਂ ਅਮੀਰ ਵਿਅਕਤੀ ਵੀ ਇਹ ਕਹਿੰਦਾ ਹੈ ਕਿ ਮੈਂ ਕੰਮ 'ਤੇ ਜਾਣਾ ਹੈ ਅਤੇ ਉੱਥੇ ਬੌਸ ਕਲਚਰ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਪੜ੍ਹਾਈ ਕਰਨ ਤੇ ਹਾਈ-ਪ੍ਰੋਫਾਇਲ ਜਾਬ ਲਈ ਅਪਲਾਈ ਕਰਨ। ਮਾਨ ਨੇ ਕਿਹਾ ਕਿ ਇਹ ਜ਼ਮਾਨਾ ਤਕਨੀਕੀ ਸਿੱਖਿਆ ਦਾ ਹੈ ਅਤੇ ਸਾਨੂੰ ਉੱਚੇ ਅਹੁਦਿਆਂ 'ਤੇ ਬੈਠ ਕੇ ਫ਼ੈਸਲੇ ਲੈਣ ਦੀ ਲੋੜ ਹੈ। ਇਸ ਦੇ ਚੱਲਦਿਆਂ ਜੇ ਕਿਸੇ ਨੌਜਵਾਨ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਪੈਸਿਆਂ ਦੀ ਘਾਟ ਕਰਨ ਕੋਈ ਵੀ ਵਿਚਾਰ ਦਾ ਵਿਕਾਸ ਹੋਣ ਤੋਂ ਨਹੀਂ ਰੁਕੇਗਾ। ਬੱਸ ਨੌਜਵਾਨ ਕਾਰੋਬਾਰ ਸ਼ੁਰੂ ਕਰਨ , ਸਰਕਾਰ ਉਸ ਨੂੰ ਅੱਗੇ ਵਧਾਵੇਗੀ। ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਨੌਜਵਾਨ ਕੰਮ ਮੰਗਣ ਵਾਲੇ ਨਹੀਂ ਸਗੋਂ ਕੰਮ ਦੇਣ ਵਾਲੇ ਬਣਨ।  

ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮੈਂ ਸਵੇਰੇ 5 ਵਜੇ ਉੱਠ ਜਾਂਦਾ ਹਾਂ ਤੇ ਸਾਡੇ 5 ਵਜੇ ਪੰਜਾਬ ਦੇ ਭਵਿੱਖ ਦੀਆਂ ਫਾਇਲਾਂ ਮੰਗਵਾ ਲੈਂਦਾ ਹਾਂ ਤੇ ਦਿਨ 'ਚ 10 ਤੋਂ 12 ਘੰਟੇ ਕੰਮ ਕਰਦਾ ਹਾਂ। ਕਈ ਵਾਰ ਤਾਂ ਅਸੀਂ ਸ਼ਨੀਵਾਰ-ਐਤਵਾਰ ਨੂੰ ਵੀ ਸਕੱਤਰੇਤ ਦਫ਼ਤਰ ਕੰਮ 'ਤੇ ਹੁੰਦੇ ਹਾਂ । ਮਾਨ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਵੱਡੀ ਗੱਡੀ 'ਚ ਬੈਠਕੇ ਆਪਣੇ ਆਫ਼ਿਸ ਜਾਣ ਤੇ ਉਨ੍ਹਾਂ ਲਈ ਵੱਡੇ ਦਫ਼ਤਰਾਂ ਦੇ ਗੇਟ ਖੁੱਲ੍ਹਣ ਨਾ ਕੇ ਜੇਲ੍ਹਾਂ ਦੇ। ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਮਹੀਨੇ ਦੇ ਵਿਚ 2 ਵਾਰ ਨੌਜਵਾਨ ਸਭਾਵਾਂ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਨੌਜਵਾਨ ਮੁੰਡੇ-ਕੁੜੀਆਂ ਨੂੰ ਮਿਲ ਕੇ ਸਰਕਾਰ ਉਨ੍ਹਾਂ ਕੋਲੋਂ ਵਿਚਾਰ ਲਵੇਗੀ ਅਤੇ ਉਨ੍ਹਾਂ ਨੂੰ ਡਿਵਲਪ ਕਰ ਕੇ ਨੌਜਵਾਨਾਂ ਦੀ ਸਹਾਇਤਾ ਕੀਤੀ ਜਾਵੇਗੀ। ਮਾਨ ਨੇ ਨੌਜਵਾਨਾਂ ਨੂੰ ਅਪੀਲ ਹੈ ਕਿ ਅਸੀਂ ਮਿਲਿਆ ਕਰਾਂਗੇ, ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣਗੀਆਂ ਕਿਉਂਕਿ ਸਰਕਾਰ ਤੁਹਾਡੀ ਹੈ। ਮਾਨ ਨੇ ਨੌਜਵਾਨਾਂ ਨੂੰ ਆਖਿਆ ਕਿ ਆਪਣੇ ਆਦਰਸ਼ ਆਪ ਬਣੋ, ਨਾ ਕਿ ਦੂਜੇ ਦਿਨ ਆਪਣੇ ਆਦਰਸ਼ ਬਦਲੋ। ਸੂਬਾ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨ ਦੁਨੀਆ 'ਚ ਜਿੱਥੇ ਵੀ ਜਾਣ ਉਹ ਆਪਣੀ ਛਾਪ ਛੱਡਣ ਤੇ ਉਨ੍ਹਾਂ ਦੀ ਉੱਥੇ ਕਦਰ ਹੋਵੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News