ਰਾਜਾ ਵੜਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
Monday, Sep 11, 2023 - 06:38 PM (IST)
ਚੰਡੀਗੜ੍ਹ : ਸਾਬਕਾ ਕਾਂਗਰਸ ਸਰਕਾਰ ਸਮੇਂ ਰਾਜਸਥਾਨ ’ਚ ਸੂਬੇ ਦੀਆਂ ਬੱਸਾਂ ਦੀ ਬਾਡੀ ਲਗਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਲਗਾਏ ਦੋਸ਼ ਨਾਲ ਪੰਜਾਬ ਵਿਚ ਕਾਂਗਰਸ ਦੀ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਅੜਿੱਕ ਹੋਰ ਵੱਧ ਗਿਆ ਹੈ। ਕਾਂਗਰਸ ਨਾਲ ਗਠਜੋੜ ਦੀ ਕਵਾਇਦ ਦਰਮਿਆਨ ਮਾਨ ਨੇ ਸ਼ਨੀਵਾਰ ਨੂੰ ਇਕ ਸਮਾਗਮ ਦੌਰਾਨ ਪਨਬੱਸ ਦੀਆਂ 842 ਬੱਸਾਂ ਦੀ ਬਾਡੀ ਰਿਪੇਅਰ ਦਾ ਠੇਕਾ ਰਾਜਸਥਾਨ ਦੀ ਇਕ ਕੰਪਨੀ ਨੂੰ ਦੇਣ ਦਾ ਮੁੱਦਾ ਇਕ ਸਾਲ ਬਾਅਦ ਚੁੱਕਦੇ ਹੋਏ ਕਿਹਾ ਕਿ ਵੜਿੰਗ ਨੇ ਸਾਬਕਾ ਕਾਂਗਰਸ ਸਰਕਾਰ ਦੌਰਾਨ ਰਾਜਸਥਾਨ ਵਿਚ ਬੱਸਾਂ ਦੀ ਬਾਡੀ ਲਗਵਾ ਕੇ ਨਜਾਇਜ਼ ਤਰੀਕੇ ਨਾਲ ਪੈਸਾ ਕਮਾਇਆ ਹੈ। ਇਸ ਮਾਮਲੇ ਵਿਚ ਉਹ ਜਲਦੀ ਹੀ ਰਾਜ਼ ਖੋਲ੍ਹਣਗੇ।
ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਮਾਂ ਨਾਲ ਮੰਦਰ ਆਈ ਕੁੜੀ ਦਾ ਨੌਜਵਾਨ ਨੇ ਵੱਢਿਆ ਗਲਾ
ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਾਫ ਸੰਕੇਤ ਹੈ ਕਿ ਆਗਾਮੀ ਸਮੇਂ ਵਿਚ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸਣਯੋਗ ਹੈ ਕਿ ਰਾਜਸਥਾਨ ਦੀ ਕੰਪਨੀ ਨੂੰ ਜਦੋਂ ਠੇਕਾ ਦਿੱਤਾ ਗਿਆ ਸੀ ਤਾਂ ਉਸ ਸਮੇਂ ਵੜਿੰਗ ਟ੍ਰਾਂਸਪੋਰਟ ਮੰਤਰੀ ਸਨ। ‘ਆਪ’ ਦੀ ਸਰਕਾਰ ਬਨਣ ਤੋਂ ਬਾਅਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਮੁੱਦੇ ਨੂੰ ਚੁੱਕਿਆ ਸੀ। ਵੜਿੰਗ ’ਤੇ ਦੋਸ਼ ਲੱਗੇ ਸਨ ਕਿ ਇਸ ਮਾਮਲੇ ਵਿਚ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਜਿਸ ਕੰਪਨੀ ਤੋਂ ਪੰਜਾਬ ਦੀਆਂ ਬੱਸਾਂ ਦੀ ਬਾਡੀ ਲਗਾਈ ਗਈ ਸੀ, ਉਸ ਕੰਪਨੀ ਨੇ ਉਤਰ ਪ੍ਰਦੇਸ਼ ਦੀਆਂ 148 ਬੱਸਾਂ ਦੀ ਬਾਡੀ ਲਗਾਈ ਸੀ। ਉਤਰ ਪ੍ਰਦੇਸ਼ ਦੀਆਂ ਬੱਸਾਂ ਦੀ ਲਾਗਤ ਪ੍ਰਤੀ ਲਗਭਗ ਦੋ ਲੱਖ ਰੁਪਏ ਘੱਟ ਆਈ ਸੀ। ਇਸ ਸੰਬੰਧ ਵਿਚ ਵਿਭਾਗ ਨੇ ਜਾਂਚ ਕਰਵਾਈ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਬਾਡੀ ਲਗਾਉਣ ਨੂੰ ਲੈ ਕੇ ਨਿਯਮਾ ਅਨੁਸਾਰ 16 ਮੈਂਬਰੀ ਕਮੇਟੀ ਬਣੀ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ
ਇਸ ਕਮੇਟੀ ਨੇ ਬਾਅਦ ਵਿਚ ਬੱਸਾਂ ਦੀ ਬਾਡੀ ਦੀ ਗੁਣਵੱਤਾ ਦੀ ਜਾਂਚ ਕਰਕੇ ਡਿਲਿਵਰੀ ਲਈ ਸੀ। ਉਧਰ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਡੇਢ ਸਾਲ ਦੀਆਂ ਸਾਰੀਆਂ ਫਾਈਲਾਂ ਉਨ੍ਹਾਂ ਕੋਲ ਹਨ। ਮੁੱਖ ਮੰਤਰੀ ਜਦੋਂ ਚਾਹੁਣ ਇਸ ਦੀ ਜਾਂਚ ਕਰਵਾ ਸਕਦੇ ਹਨ। ਉਹ ਇਸ ਲਈ ਤਿਆਰ ਹੈ। ਬਾਡੀ ਲਗਾਉਣ ਲਈ ਟੈਂਡਰ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ। ਕੋਈ ਵੀ ਟੈਂਡਰ ਜਮ੍ਹਾਂ ਕਰਵਾ ਸਕਦਾ ਹੈ। ਮੁੱਖ ਮੰਤਰੀ ਸਿਰਫ ਸਿਆਸਤ ਕਰ ਰਹੇ ਹਨ। ਬੱਸਾਂ ਦੀਆਂ ਬਾਡੀਆਂ ਲੈਣ ਵਿਚ ਰਾਜਸਥਾਨ ਦਾ ਸਬੰਧ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਵੀ ਰਾਜਸਥਾਨ ਤੋਂ ਹੀ ਹਨ।
ਇਹ ਵੀ ਪੜ੍ਹੋ : ਮੋਬਾਇਲ ਖੋਹ ਕੇ ਤੇਜ਼ੀ ਨਾਲ ਭੱਜ ਰਹੇ ਲੁਟੇਰਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ, ਤੜਫ਼ ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8