ਪਤਨੀ ਨਾਲ ਸਹੁਰੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ
Sunday, Jul 17, 2022 - 06:25 PM (IST)
ਮੋਹਾਲੀ (ਪਰਦੀਪ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਨੂੰ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੋਹਾਲੀ ਦੇ ਫੇਜ਼-2 ਵਿਖੇ ਸਥਿਤ ਆਪਣੇ ਸਹੁਰੇ ਘਰ ਪਹੁੰਚੇ ਅਤੇ ਸਹੁਰੇ ਪਰਿਵਾਰ ਨਾਲ ਡੇਢ ਘੰਟਾ ਬਿਤਾਇਆ। ਜਿਵੇਂ ਹੀ ਮੁੱਖ ਮੰਤਰੀ ਭਗਵੰਤ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੋਹਾਲੀ ਦੇ ਫੇਜ਼-2 ਵਿਖੇ ਸਥਿਤ ਕੋਠੀ ਨੰ. 602 ਆਪਣੇ ਸਹੁਰੇ ਘਰ ਦਾਖ਼ਲ ਹੋ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਬੰਦ ਨਵਜੋਤ ਸਿੱਧੂ ਦੀ ਵਿਗੜੀ ਸਿਹਤ, ਡਾਕਟਰਾਂ ਦੀ ਸਲਾਹ ਤੋਂ ਬਾਅਦ ਮਿਲਿਆ ਤਖ਼ਤਪੋਸ਼
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਹੱਥ ਹਿਲਾ ਕੇ ਸਾਰਿਆਂ ਦਾ ਸਤਿਕਾਰ ਅਤੇ ਪਿਆਰ ਕਬੂਲ ਕੀਤਾ। ਇਸ ਮੌਕੇ ਡੀ. ਆਈ. ਜੀ. ਰੋਪੜ ਰੇਂਜ ਡਾ. ਗੁਰਪ੍ਰੀਤ ਸਿੰਘ ਭੁੱਲਰ ਆਪਣੀ ਟੀਮ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਪੂਰੇ ਚੌਕਸ ਵੇਖੇ ਗਏ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ : ਗੋਲਡੀ ਬਰਾੜ ਆਇਆ ਮੀਡੀਆ ਸਾਹਮਣੇ, ਵੀਡੀਓ ’ਚ ਦੇਖੋ ਸਨਸਨੀਖੇਜ਼ ਖੁਲਾਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।