ਉੱਘੇ ਕੱਪੜਾ ਵਪਾਰੀ ਨੇ ਪਤਨੀ ਸਮੇਤ ਭਾਖੜਾ ਨਹਿਰ ’ਚ ਮਾਰੀ ਛਾਲ
Friday, Sep 15, 2023 - 06:28 PM (IST)
ਖੰਨਾ (ਵਿਪਨ ਬੀਜਾ) : ਕੱਪੜਾ ਵਪਾਰੀ ਅਤੇ ਉਸਦੀ ਪਤਨੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਪਤੀ ਨੂੰ ਤਾਂ ਬਚਾਅ ਲਿਆ ਗਿਆ ਪਰ ਪਤਨੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਈ। ਹਸਪਤਾਲ ਵਿਚ ਜੇਰੇ ਇਲਾਜ ਪੀੜਤ ਆਨੰਦ ਸ਼ਰਮਾ ਨੇ ਦੱਸਿਆ ਕਿ ਫਾਇਨਾਂਸਰਾਂ ਨੂੰ ਉਨ੍ਹਾਂ ਵੱਲੋਂ ਲਗਭਗ 1 ਕਰੋੜ 70 ਲੱਖ ਰੁਪਏ ਵਾਪਸ ਕਰ ਦਿੱਤੇ ਸਨ ਪਰ ਉਕਤ ਫਾਇਨਾਂਸਰਾਂ ਵਲੋਂ ਉਨ੍ਹਾਂ ਨੂੰ ਲਗਾਤਾਰ ਧਮਕੀਆ ਦਿੱਤੀਆ ਜਾ ਰਹੀਆਂ ਸਨ ਤੇ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮੇਰੀ ਪਤਨੀ ਕਿਰਨ ਸ਼ਰਮਾ ਅਤੇ ਮੈਂ ਬੀਤੇ ਕੱਲ੍ਹ ਦੇਰ ਸ਼ਾਮ ਸਰਹਿੰਦ ਫਲੌਟਿੰਗ ਰੈਸਟੋਰੈਂਟ ਦੇ ਨਜ਼ਦੀਕ ਭਾਖੜਾ ਨਹਿਰ ’ਚ ਕਥਿਤ ਤੌਰ ’ਤੇ ਛਾਲ ਮਾਰ ਦਿੱਤੀ ਸੀ।
ਇਹ ਵੀ ਪੜ੍ਹੋ : ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਖੇਤਾਂ ਨੂੰ ਪਾਣੀ ਲਾਉਣ ਗਏ ਪੁੱਤ ਨੂੰ ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਇਸ ਦੌਰਾਨ ਨਹਿਰ ਕੋਲ ਮੌਜੂਦ ਵਿਅਕਤੀਆਂ ਨੇ ਨਹਿਰ ’ਚ ਛਾਲ ਮਾਰ ਕੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਤਨੀ ਕਿਰਨ ਸ਼ਰਮਾ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈ। ਇਸ ਦੌਰਾਨ ਘਰ ਵਿਚ ਲਿਖਿਆ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਕੁੜੀ ਨਾਲ ਵਿਆਹ ਕਰਵਾ ਕੇ ਫਸਿਆ ਲਾੜਾ, ਗੁਰਦੁਆਰੇ ਦੇ ਭਾਈ ਸਣੇ ਦਰਜ ਹੋਇਆ ਮਾਮਲਾ
ਮਹੇਸ਼ ਹਸਪਤਾਲ ਵਿਖੇ ਸ਼ਿਵ ਸੈਨਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਐਡਵੋਕੇਟ ਰਾਜਿੰਦਰਪਾਲ ਆਨੰਦ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਫਾਇਨਾਂਸਰਾ ਨੇ ਅਨੰਦ ਸ਼ਰਮਾ ਤੋਂ ਕਈ ਪਲਾਟਾਂ, ਦੁਕਾਨਾਂ ਤੇ ਕੋਠੀ ਦੇ ਕਾਗਜ਼ਾਂ ’ਤੇ ਕਥਿਤ ਧੱਕੇ ਨਾਲ ਦਸਤਖ਼ਤ ਕਰਵਾ ਲਏ ਸਨ ਅਤੇ ਹੁਣ ਉਹ ਉਸਨੂੰ ਲਗਾਤਾਰ ਜ਼ਲੀਲ ਕਰ ਰਹੇ ਸਨ। ਜਿਸ ਦੇ ਚੱਲਦੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ’ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8