ਬਕਾਇਆ ਅਦਾਇਗੀ ਨਾ ਮਿਲਣ ''ਤੇ ਪੈਟਰੋਲ ਪੰਪ ਮਾਲਕਾਂ ਨੇ ਨਿਗਮ ਨੂੰ ਬੰਦ ਕੀਤੀ ਤੇਲ ਦੀ ਸਪਲਾਈ

09/08/2017 2:07:46 PM


ਲੁਧਿਆਣਾ (ਹਿਤੇਸ਼) - ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵੱਲੋਂ ਮਹਾਨਗਰ ਦੇ ਵਿਕਾਸ ਲਈ 3568 ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਕਰਦੇ ਸਮੇਂ ਉਨ੍ਹਾਂ ਨੂੰ ਪੂਰਾ ਕਰਨ ਲਈ ਫੰਡ ਦੀ ਕੋਈ ਕਮੀ ਨਾ ਹੋਣ ਦਾ ਦਾਅਵਾ ਕੀਤੇ ਅਜੇ 24 ਘੰਟੇ ਵੀ ਨਹੀਂ ਬੀਤੇ ਸਨ ਕਿ ਬਕਾਇਆ ਅਦਾਇਗੀ ਨਾ ਮਿਲਣ ਤੋਂ ਨਾਰਾਜ਼ ਪੈਟਰੋਲ ਪੰਪ ਮਾਲਕਾਂ ਨੇ ਨਗਰ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਦੀ ਆਰਥਿਕ ਹਾਲਤ ਦਾ ਦਾਰੋਮਦਾਰ ਸਿਰਫ ਸਰਕਾਰ ਤੋਂ ਜੀ. ਐੱਸ. ਟੀ. ਦੇ ਹਿੱਸੇ ਦੇ ਰੂਪ ਵਿਚ ਮਿਲਣ ਵਾਲੀ ਮਦਦ 'ਤੇ ਟਿਕਿਆ ਹੋਇਆ ਹੈ ਜਿਸ ਵਿਚੋਂ ਪਹਿਲਾਂ ਪੈਨਸ਼ਨ, ਬਿਜਲੀ ਦੇ ਬਿੱਲ ਅਤੇ ਲੋਨ ਦੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਬਕਾਇਆ ਪੈਸਿਆਂ ਵਿਚੋਂ ਮੁਲਾਜ਼ਮਾਂ ਨੂੰ ਤਨਖਾਹ ਵੀ ਪੂਰੀ ਨਹੀਂ ਮਿਲ ਪਾਉਂਦੀ, ਜਿਸ ਕਾਰਨ ਪੈਟਰੋਲ ਪੰਪ ਮਾਲਕਾਂ ਦੇ ਬਿੱਲ ਵੀ ਕਈ ਮਹੀਨਿਆਂ ਤੱਕ ਲਟਕੇ ਰਹਿੰਦੇ ਹਨ, ਜੋ ਆਮ ਕਰ ਕੇ ਨਿਗਮ ਦੀਆਂ ਗੱਡੀਆਂ ਨੂੰ ਤੇਲ ਬੰਦ ਕਰਨ ਦਾ ਫਾਰਮੂਲਾ ਅਪਣਾਉਂਦੇ ਹਨ। ਹੁਣ ਵੀ ਉਨ੍ਹਾਂ ਨੇ ਵੀਰਵਾਰ ਨੂੰ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੀ ਸਪਲਾਈ ਨਹੀਂ ਦਿੱਤੀ, ਜਿਸ ਨਾਲ ਵਿਕਾਸ ਦੇ ਮਾਮਲੇ ਵਿਚ ਲੁਧਿਆਣਾ ਦੀ ਨੁਹਾਰ ਬਦਲਣ ਲਈ ਗ੍ਰਾਂਟਾਂ ਦਾ ਪਿਟਾਰਾ ਖੋਲ੍ਹਣ ਬਾਰੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ।


Related News