ਚਾਰ ਮਹੀਨਿਆਂ ਤੋਂ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਬੰਦ

Thursday, Jun 15, 2017 - 02:21 AM (IST)

ਚਾਰ ਮਹੀਨਿਆਂ ਤੋਂ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਬੰਦ

ਗੁਰਦਾਸਪੁਰ,  (ਵਿਨੋਦ)-  ਪੰਜਾਬ 'ਚ ਸਰਕਾਰ ਬਦਲੀ, ਗੁਰਦਾਸਪੁਰ 'ਚ ਵਿਧਾਇਕ ਬਦਲਿਆ ਪਰ ਨਗਰ ਕੌਂਸਲ ਗੁਰਦਾਸਪੁਰ ਦੀ ਕਿਸਮਤ ਨਹੀਂ ਬਦਲ ਰਹੀ। ਨਗਰ ਕੌਂਸਲ ਦੀ ਖਰਾਬ ਕਿਸਮਤ ਦੇ ਕਾਰਨ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਨੂੰ ਬੀਤੇ ਚਾਰ ਮਹੀਨਿਆਂ ਤੋਂ ਸਟਰੀਟ ਲਾਈਟਾਂ ਦੇ ਬਿਨਾਂ ਆਪਣਾ ਜੀਵਨ ਚਲਾਉਣਾ ਪੈ ਰਿਹਾ ਹੈ। ਨਗਰ ਕੌਂਸਲ ਗੁਰਦਾਸਪੁਰ ਨੇ ਪਾਵਰਕਾਮ ਦਾ 13 ਕਰੋੜ ਰੁਪਏ ਬਿਜਲੀ ਦਾ ਬਿੱਲ ਅਦਾ ਕਰਨਾ ਹੈ।
ਬਿਜਲੀ ਬਿੱਲ ਅਦਾ ਨਾ ਕੀਤੇ ਜਾਣ ਕਾਰਨ ਸ਼ਹਿਰ 'ਚ ਸਟਰੀਟ ਲਾਈਟਾਂ ਦੀ ਸਪਲਾਈ ਕੱਟ ਰੱਖੀ ਹੈ। ਇਹੀ ਕਾਰਨ ਹੈ ਕਿ ਸ਼ਹਿਰ 'ਚ ਚੋਰੀ ਆਦਿ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਹੈ।


Related News