ਨਾ ਨਦੀ ਦੀ ਕੀਤੀ ਸਫਾਈ, ਨਾ ਜੈਕਬ ਡਰੇਨ ''ਚੋਂ ਕੱਢਿਆ ਕੂੜਾ

Monday, Jun 12, 2017 - 07:50 AM (IST)

ਨਾ ਨਦੀ ਦੀ ਕੀਤੀ ਸਫਾਈ, ਨਾ ਜੈਕਬ ਡਰੇਨ ''ਚੋਂ ਕੱਢਿਆ ਕੂੜਾ

ਪਟਿਆਲਾ  (ਰਾਜੇਸ਼, ਬਲਜਿੰਦਰ) - ਉੱਤਰੀ ਭਾਰਤ ਵਿਚ ਮਾਨਸੂਨ ਦੀ ਦਸਤਕ ਵਿਚ ਲਗਭਗ 2 ਹਫਤੇ ਦਾ ਸਮਾਂ ਹੀ ਰਹਿ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਹੜ੍ਹਾਂ ਦੇ ਕੰਟਰੋਲ ਨੂੰ ਲੈ ਕੇ ਤਿਆਰੀਆਂ ਤਾਂ ਦੂਰ, ਅਜੇ ਤੱਕ ਵੱਡੀ ਨਦੀ ਅਤੇ ਜੈਕਬ ਡਰੇਨ ਤੱਕ ਸਫਾਈ ਨਹੀਂ ਕੀਤੀ ਗਈ। ਜੇਕਰ ਮੌਸਮ ਮਾਹਿਰਾਂ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੁੰਦੀ ਹੈ ਤਾਂ ਨਿਸ਼ਚਿਤ ਤੌਰ 'ਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਖਮਿਆਜ਼ਾ ਪਟਿਆਲਾ ਦੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ।   ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਕਾਫੀ ਵੱਡਾ ਹਿੱਸਾ ਅਜਿਹਾ ਹੈ ਕਿ ਜਿਹੜਾ ਐਵਰੇਜ ਮਾਨਸੂਨ ਦੌਰਾਨ ਵੀ ਹÎੜ੍ਹਾਂ ਦੀ ਲਪੇਟ ਵਿਚ ਆ ਜਾਂਦਾ ਹੈ। ਬਰਸਾਤੀ ਪਾਣੀ ਦੇ ਸਹੀ ਨਿਕਾਸ ਲਈ ਹਰ ਵਾਰ ਮਾਨਸੂਨ ਤੋਂ ਪਹਿਲਾਂ ਵੱਡੀ ਨਦੀ ਪਟਿਆਲਾ ਕੀ ਰਾਉ ਅਤੇ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਬਰਸਾਤੀ ਪਾਣੀ ਦੀ ਸਭ ਤੋਂ ਵੱਡੀ ਨਿਕਾਸੀ ਕਰਨ ਵਾਲੀ ਜੈਕਬ ਡਰੇਨ ਨੂੰ ਪੁਰੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।
ਪਹਿਲੀ ਜੂਨ ਤੱਕ ਕਰਨੀ ਹੁੰਦੀ ਹੈ ਸਫਾਈ
ਆਮ ਤੌਰ 'ਤੇ ਵੱਡੀ ਨਦੀ, ਛੋਟੀ ਨਦੀ ਅਤੇ ਜੈਕਬ ਡਰੇਨ ਸਮੇਤ ਮੁੱਖ ਨਾਲਿਆਂ ਦੀ ਸਫਾਈ ਦਾ ਕੰਮ 1 ਜੂਨ ਤੱਕ ਪੂਰਾ ਕਰ ਲਿਆ ਜਾਂਦਾ ਹੈ। ਜੂਨ ਵਿਚ ਦੋ ਜਾਂ ਤਿੰਨ ਵਾਰ ਪ੍ਰੀ-ਮਾਨਸੂਨ ਦੀ ਤੇਜ਼ਧਾਰ ਬਾਰਿਸ਼ ਜ਼ਰੂਰ ਹੁੰਦੀ ਹੈ। ਦੂਜਾ ਉੱਤਰੀ ਭਾਰਤ ਸਮੇਤ ਪੰਜਾਬ ਵਿਚ ਵੀ ਜੂਨ ਦੇ ਅੰਤਿਮ ਹਫਤੇ ਵਿਚ ਮਾਨਸੂਨ ਦਸਤਕ ਦੇ ਦਿੰਦਾ ਹੈ, ਜਿਸ ਵਿਚ ਸਿਰਫ 2 ਹਫਤੇ ਰਹਿ ਗਏ ਹਨ। ਇਸ ਲਿਹਾਜ ਨਾਲ ਜੇਕਰ ਅੱਜ ਵੀ ਸਫਾਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਵੀ ਅਗਲੇ 2 ਹਫਤਿਆਂ ਵਿਚ ਸਫਾਈ ਦਾ ਕੰਮ ਮੁਕੰਮਲ ਨਹੀਂ ਹੋ ਸਕਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੋਵੇ ਅਤੇ ਪ੍ਰਸ਼ਾਸਨ ਨੂੰ ਸ਼ਹਿਰ ਦੇ ਲੋਕਾਂ ਦੀ ਕੋਈ ਪ੍ਰਵਾਹ ਹੀ ਨਹੀਂ ਹੈ।
ਥੋੜ੍ਹੀ ਬਾਰਿਸ਼ ਹੀ ਕਰ ਸਕਦੀ ਏ ਬਰਬਾਦੀ
ਸ਼ਹਿਰ ਵਿਚ ਔਸਤ ਤੋਂ ਥੋੜ੍ਹੀ ਜ਼ਿਆਦਾ ਬਾਰਿਸ਼ ਹੋਣ ਦੀ ਸੂਰਤ ਵਿਚ ਬਰਸਾਤ ਦਾ ਪਾਣੀ ਪਟਿਆਲਾ ਵਿਚ ਤਬਾਹੀ ਮਚਾ ਸਕਦਾ ਹੈ। ਸ਼ਹਿਰ ਦਾ ਕਾਫੀ ਵੱਡਾ ਅੰਦਰੂਨੀ ਅਤੇ ਬਾਹਰੀ ਹਿੱਸਾ ਨੀਵੀਂ ਥਾਂ ਵਿਚ ਹੈ। ਪਟਿਆਲਾ ਦਾ ਭਾਸ਼ਾ ਵਿਭਾਗ ਤੋਂ ਲੈ ਕੇ ਰਾਘੋਮਾਜਰਾ ਪੁਲੀ ਤੱਕ ਗੰਦੇ ਨਾਲੇ ਵਾਲਾ ਏਰੀਆ ਸਭ ਤੋਂ ਜ਼ਿਆਦਾ ਨੀਵਾਂ ਹੋਣ ਕਾਰਨ ਨਾਲੇ ਸਫਾਈ ਨਹੀਂ ਹੋ ਰਹੀ। ਅੰਦਰੂਨੀ ਸ਼ਹਿਰ ਦਾ ਵੱਡਾ ਹਿੱਸਾ ਬਰਸਾਤੀ ਪਾਣੀ ਲਪੇਟ ਵਿਚ ਆ ਜਾਂਦਾ ਹੈ। ਨਦੀ ਦੇ ਕੈਚਮੈਂਟ ਏਰੀਏ ਵਿਚ ਕਾਫੀ ਵੱਡੀਆਂ ਕਾਲੋਨੀਆਂ ਵਸੀਆਂ ਹਨ। ਜੇਕਰ ਨਦੀ ਦੀ ਸਹੀ ਸਮੇਂ 'ਤੇ ਸਫਾਈ ਨਾ ਹੋਈ ਤਾਂ ਥੋੜ੍ਹੀ ਜਿਹੀ ਜ਼ਿਆਦਾ ਬਾਰਿਸ਼ ਕਾਰਨ ਓਵਰਫਲੋਅ ਹੋਣ ਤੋਂ ਬਾਅਦ ਪਾਣੀ ਕੈਚਮੈਂਟ ਏਰੀਏ ਬਿਖਰ ਜਾਂਦਾ ਹੈ। ਇਸ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।


Related News