ਸਵੱਛ ਸਰਵੇਖਣ ਗ੍ਰਾਮੀਣ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

Wednesday, Aug 15, 2018 - 05:16 AM (IST)

ਸਵੱਛ ਸਰਵੇਖਣ ਗ੍ਰਾਮੀਣ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਭਿੰਡੀ ਸੈਦਾਂ,   (ਗੁਰਜੰਟ)-  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਸ਼੍ਰੀਮਤੀ ਮੀਨਾ ਕੁਮਾਰੀ ਨੇ ਸਰਹੱਦੀ ਪਿੰਡ ਪੂੰਗਾ ਵਿਖੇ ਸਵੱਛ ਸਰਵੇਖਣ ਗ੍ਰਾਮੀਣ ਮੁਹਿੰਮ ਤਹਿਤ ਇਲਾਕੇ ਦੀਆਂ ਆਂਗਣਵਾਡ਼ੀ ਵਰਕਰਾਂ ਨਾਲ ਰੈਲੀ ਕੱਢੀ ਤੇ ਘਰ-ਘਰ ਜਾ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ  ਹੱਥ ਧੋਣ ਦੇ 6 ਤਰੀਕੇ, ਪਖਾਨੇ ਦੀ ਵਰਤੋਂ, ਗਿੱਲਾ ਅਤੇ ਸੁੱਕਾ ਕੂਡ਼ਾ ਅਲੱਗ-ਅਲੱਗ ਰੱਖਣ ਤੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਬਲਾਕ ਅਜਨਾਲਾ ਦੇ ਬੀ. ਡੀ. ਓ. ਮਨਮੋਹਣ ਸਿੰਘ ਰੰਧਾਵਾ, ਜੇ. ਈ. ਅਸ਼ਵਨੀ ਕੁਮਾਰ, ਐੱਸ. ਡੀ. ਓ. ਸਰੂਪ ਲਾਲ, ਜੀ. ਓ. ਜੀ. ਸੁਰਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ, ਹੈੱਡ ਟੀਚਰ ਅਮਨਪ੍ਰੀਤ ਕੌਰ, ਸੁਪਰਵਾਈਜ਼ਰ ਪਲਵਿੰਦਰ ਕੌਰ, ਰੇਸ਼ੂ ਨਰੂਲਾ, ਨਰਿੰਦਰ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਰਜਵਿੰਦਰ ਕੌਰ, ਰਜਵੰਤ ਕੌਰ ਆਦਿ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।


Related News