ਸਵੱਛ ਭਾਰਤ ਅਭਿਆਨ ’ਚ ਬਠਿੰਡਾ  ਜ਼ਿਲਾ ਪੂਰੇ ਪੰਜਾਬ ’ਚ ਪਹਿਲੇ ਨੰਬਰ ’ਤੇ

Sunday, Jun 24, 2018 - 04:04 AM (IST)

ਬਠਿੰਡਾ(ਵਰਮਾ)-ਛੋਟਾ ਸ਼ਹਿਰ ਉੱਚੀ ਛਾਲ ਮਾਰਨ ’ਚ ਬਠਿੰਡਾ ਸਫਲ ਰਿਹਾ ਜਿਸ ਨੇ ਪੁੂਰੇ ਪੰਜਾਬ ’ਚ ਸਵੱਛ ਭਾਰਤ ਅਭਿਆਨ ਤਹਿਤ ਪਹਿਲਾ ਸਥਾਨ ਹਾਸਲ ਕਰ ਵਿਕਸਿਤ ਸ਼ਹਿਰਾਂ ਨੂੰ ਪਿਛਾਂਹ ਕਰ ਦਿੱਤਾ। ਸਵੱਛ ਭਾਰਤ ਅਭਿਆਨ ਤਹਿਤ ਕੁੱਲ 4041 ਸ਼ਹਿਰਾਂ ਨੂੰ ਚੁਣਿਆ ਗਿਆ ਸੀ ਜਿਸ ’ਚ ਬਠਿੰਡਾ ਨੂੰ 104ਵਾਂ ਰੈਂਕ ਹਾਸਲ ਹੋਇਆ। ਜਦਕਿ ਬੀਤੇ ਸਾਲ ਪਹਿਲੇ ਸਥਾਨ ’ਤੇ ਰਹੇ ਮੋਹਾਲੀ ਨੂੰ ਦੂਜਾ ਸਥਾਨ ਮਿਲਿਆ, ਲੁਧਿਆਣਾ 137ਵਾਂ ਰੈਂਕ ਹਾਸਲ ਕਰ ਤੀਜੇ ਸਥਾਨ ’ਤੇ ਰਿਹਾ। ਜਦਕਿ ਪੰਜਾਬ ’ਚ ਪਠਾਨਕੋਟ ਪਿਛਡ਼ ਗਿਆ ਜਿਸ ਨੇ 224ਵਾਂ ਰੈਂਕ ਹਾਸਲ ਕੀਤਾ। ਸਵੱਛ ਭਾਰਤ ਅਭਿਆਨ ਤਹਿਤ ਜੋ ਮਾਪਦੰਡ ਦਿੱਤੇ ਗਏ ਉਨ੍ਹਾਂ ’ਚ ਸਾਫ-ਸੁਥਰੇ ਬਾਥਰੂਮ, ਚੰਗੇ ਪਾਰਕ, ਕੂਡ਼ੇ ਨੂੰ ਸ਼ਹਿਰ ’ਚੋਂ ਚੁੱਕਣਾ ਤੇ ਉਸਦਾ ਭੰਡਾਰਾ ਕਰਨਾ, 33  ਫੀਸਦੀ ਤੋਂ ਜਿਆਦਾ ਸ਼ਹਿਰ ’ਚ ਗ੍ਰੀਨਰੀ ਦਾ ਹੋਣਾ, 100 ਫੀਸਦੀ ਪੀਣ ਵਾਲਾ ਪਾਣੀ ਤੇ 100  ਫੀਸਦੀ ਸੀਵਰੇਜ ਦਾ ਦਰੁਸ਼ਤ ਹੋਣਾ ਸ਼ਾਮਲ ਹੈ। ਉਸ ਵੇਲੇ ਨਿਗਮਾਯੁਕਤ ਸੰਜੇ ਅਗਰਵਾਲ ਨੇ ਬਠਿੰਡਾ ਨੂੰ ਪਹਿਲੇ ਸਥਾਨ ’ਤੇ ਲਿਆਉਣ ਲਈ ਮਿਹਨਤ ਕੀਤੀ ਅਤੇ ਦਿਨ-ਰਾਤ ਇਕ ਕਰ ਉਨ੍ਹਾਂ ਨੇ ਦੂਜੇ ਸ਼ਹਿਰਾਂ ਨੂੰ ਟੱਕਰ ਦਿੱਤੀ ਅਤੇ ਉਨ੍ਹਾਂ ਦੀ ਸਹਾਇਤਾ ਰੰਗ ਲਿਆਈ ਬਠਿੰਡਾ ਪਹਿਲੇ ਸਥਾਨ ’ਤੇ ਪਹੁੰਚ ਗਿਆ।
ਸਲੱਮ ਏਰੀਆ ’ਚ ਜੀਵਨ ਸ਼ੈਲੀ ਬਦਲਣ ਦੀ ਜ਼ਰੂਰਤ : ਡੀ. ਸੀ
ਬਠਿੰਡਾ ਦੇ ਲੋਕ ਚੰਗੇ ਹਨ ਜਿੰਨ੍ਹਾਂ ਨੇ ਸਵੱਛ ਭਾਰਤ ਅਭਿਆਨ ’ਚ ਨਗਰ ਨਿਗਮ ਦਾ  ਸਾਥ ਦੇ ਕੇ ਵਿਕਾਸ ਕੰਮਾਂ ਵਿਚ ਸਹਿਯੋਗ ਦਿੱਤਾ। ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੈ। ਸਲੱਮ ਏਰੀਆ ’ਚ ਅਜੇ ਹੋਰ ਵਿਕਾਸ ਕਰਨ ਦੀ ਜ਼ਰੂਰਤ ਹੈ ਉਥੋਂ ਦੀ ਜਵੀਨ ਸ਼ੈਲੀ ਬਦਲਣੀ ਹੋਵੇਗੀ। ਜ਼ਿਲਾ ਪ੍ਰਸ਼ਾਸਨ ਕੋਸ਼ਿਸ਼ ਕਰੇਗਾ ਕਿ ਸਲੱਮ ਏਰੀਆ ਵਿਚ ਰਹਿਣ ਵਾਲੇ ਲੋਕਾਂ ਲਈ ਬਿਹਤਰ ਸੁਵਿਧਾ ਦੇ ਨਾਲ ਬਿਹਤਰ ਵਿਕਾਸ ਕੀਤਾ ਜਾਵੇਗਾ ਤਾਂਕਿ ਉਹ ਵੀ ਵਿਕਸਿਤ ਲੋਕਾਂ ਦੀ ਸ਼੍ਰੇਣੀ ਵਿਚ ਆ ਸਕੇ।  ਸ਼ਹਿਰ ਦੇ ਵਿਧਾਇਕ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਬਠਿੰਡਾ ਨੂੰ ਦੇਸ਼ ਦੇ ਨਕਸ਼ੇ ’ਤੇ ਉਭਾਰਿਆ ਜਾਵੇ। ਜਿਸ ਲਈ ਜ਼ਿਲਾ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਕਈ ਅਜਿਹੀਆਂ ਯੋਜਨਾਵਾਂ ਵਿਚਾਰ ਅਧੀਨ ਹਨ ਜਿਨ੍ਹਾਂ  ਨੂੰ ਲਾਗੂ ਕੀਤਾ ਜਾਣਾ ਹੈ। 1 ਜੁਲਾਈ ਤੋਂ ਸ਼ਹਿਰ ਨੂੰ ਹਰਿਆ-ਭਰਿਆ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਪੂਰੇ ਸ਼ਹਿਰ ਵਿਚ 11 ਲੱਖ ਪੌਦੇ ਲਾਏ ਜਾਣਗੇ ਜੋ ਵਾਤਾਵਰਣ ਨੂੰ ਸੰਤੁਲਿਤ ਰੱਖਣਗੇ।
ਕੀ ਕਹਿਣੈ ਨਿਗਮ ਅਧਿਕਾਰੀ ਦਾ
ਪੂਰੇ ਪੰਜਾਬ ’ਚ ਪਹਿਲਾ ਸਥਾਨ ’ਤੇ ਦੇਸ਼ ਭਰ ’ਚ 104ਵਾਂ ਰੈਂਕ ਹਾਸਲ ਕਰਕੇ ਬਠਿੰਡਾ ਦਾ ਜੋ ਨਾਂ ਰੌਸ਼ਨ ਹੋਇਆ ਉਸ ਲਈ ਸਫਾਈ ਸੇਵਕਾਂ ਦੇ ਨਾਲ ਨਿਗਮ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਭੁੂਮਿਕਾ ਬਿਹਤਰ ਰਹੀ। ਸਫਾਈ ਕਰਮਚਾਰੀ ਰਾਤ-ਰਾਤ ਭਰ ਸ਼ਹਿਰ ਦੀ ਸਫਾਈ ਵਿਚ ਲੱਗੇ ਰਹਿੰਦੇ ਹਨ, ਜਦਕਿ ਲੋਕ ਆਪਣੇ ਘਰਾਂ ’ਚ ਸੁੱਤੇ ਹੁੰਦੇ ਹਨ। ਸਵੱਛ ਭਾਰਤ ਅਭਿਆਨ ਪਖਵਾਡ਼ੇ ਦੌਰਾਨ ਨਿਗਮ ਅਧਿਕਾਰੀ ਸੰਜੇ ਅਗਰਵਾਲ ਸਨ ਜਿਨ੍ਹਾਂ ਨੇ 7 ਐਮਬੈਸਡਰ ਚੁਣੇ ਅਤੇ ਸ਼ਹਿਰ ਨੂੰ 6 ਜੋਨ ਵਿਚ ਵੰਡਿਆ। ਸਫਾਈ ਦੇ ਨਾਲ-ਨਾਲ ਲੋਕਾਂ ਨੂੰ ਸੁਵਿਧਾਵਾਂ ਵੀ ਦਿੱਤੀਆਂ ਅਤੇ ਕੇਂਦਰ ਸਰਕਾਰ ਸਵੱਛ ਭਾਰਤ ਅਭਿਆਨ ਨੂੰ ਦੇਖਦਿਆਂ ਸਾਰੇ ਮਾਪਦੰਡ ਪੂਰੇ ਕੀਤੇ। ਸ਼ਹਿਰ ਦਾ ਕੂਡ਼ਾ ਇਕੱਠਾ ਕਰਨਾ ਅਤੇ ਉਸਨੂੰ ਸ਼ਹਿਰ ਤੋਂ ਦੂਰ ਡੰਪ ਕਰਨਾ, ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣਾ ਤੇ ਸ਼ਹਿਰ ਦੇ ਵਿਕਾਸ ਲਈ ਰੈਵੀਨਿਊ ਇਕੱਠਾ ਕਰਨਾ ਸ਼ਾਮਲ ਸੀ।


Related News